20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਰੀਅਰ ਗਾਈਡੈਂਸ ਸੰਬੰਧੀ ਕੈਂਪ ਲਗਾਇਆ

ਅਜੀਤ ਡੈਸਕ 23-11-2025
ਗੁਰਾਇਆ, 22 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਸਸਸ, ਮਨਸੂਰਪੁਰ (ਜਲੰਧਰ) 'ਚ ਪਿ੍ੰਸੀਪਲ ਹਰਦੀਪ ਸਿੰਘ, ਸੀਨੀਅਰ ਲੈਕਚਰਾਰ ਪਰਦੀਪ ਸਿੰਘ, ਲੈਕਚਰਾਰ ਸ੍ਰੀ ਅਵਤਾਰ ਲਾਲ (ਕਰੀਅਰ ਗਾਈਡੈਂਸ ਅਧਿਆਪਕ), ਸ਼੍ਰੀਮਤੀ ਸ਼ੀਤਲ ਅਤੇ ਸ੍ਰੀ ਸ਼ੁਭਮ ਗੋਇਲ ਦੀ ਅਗਵਾਈ ਵਿੱਚ 'ਮਾਸ ਕਾਊਾਸਲਿੰਗ' ਪ੍ਰੋਗਰਾਮ ਕਰਾਇਆ ਗਿਆ, ਜਿਸ 'ਚ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਕੀਤੀ ਜਾਣ ਵਾਲੀ ਪੜ੍ਹਾਈ, ਕੋਰਸਾਂ, ਕਿੱਤਾ-ਮੁਖੀ ਕੋਰਸਾਂ ਸਬੰਧੀ ਵਿਸਥਾਰ ਪੂਰਵਕ ਜਾਣਾਕਾਰੀ ਦਿੱਤੀ ਗਈ | ਬਲਾਕ ਕੈਰੀਅਰ ਅਧਿਆਪਕ ਲੈਕਚਰਾਰ ਸ੍ਰੀ ਕਮਲ ਕੁਮਾਰ ਉਚੇਚੇ ਤੌਰ 'ਤੇ ਪਹੁੰਚੇ | ਇਸ ਕੈਂਪ 'ਚ ਕਰੀਬ 60 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਇਸ ਮੌਕੇ ਦੱਸਿਆ ਕਿ ਉਹ ਵਿਦੇਸ਼ ਜਾਣ ਦੀ ਦੋੜ ਤੋਂ ਦੂਰ ਰਹਿਣਗੇ ਅਤੇ ਕਿੱਤਮੁੱਖੀ ਕੋਰਸ ਕਰਕੇ ਆਪਣੇ ਦੇਸ਼ 'ਚ ਹੀ ਰੋਜ਼ਕਾਰ ਕਰਨਗੇ |
ਪਿਛਲੀ ਖ਼ਬਰ ਇੰਟੈਕ ਵਲੋਂ ਕਰਵਾਏ ਕੁਇਜ਼ ਮੁਕਾਬਲੇ 'ਚ ਐਮ.ਜੀ.ਐਨ. ਪਬਲਿਕ ਸਕੂਲ ਦੇ ਵਿਦਿਆਰਥੀ ਦੂਜੇ ਸਥਾਨ 'ਤੇ ਰਹੇ ਅਗਲੀ ਖ਼ਬਰ ਬਲਾਕ ਪੱਧਰੀ ਸਾਇੰਸ ਮੇਲੇ 'ਚ ਬਾਹਮਣੀਆਂ ਸਕੂਲਾਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।