ਕਪੂਰਥਲਾ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਮਾਡਲ ਟਾਊਨ ਵੈੱਲਫੇਅਰ ਕੌਂਸਲ ਦੀ ਵਿਸ਼ੇਸ਼ ਮੀਟਿੰਗ ਕੌਂਸਲ ਦੇ ਸਰਪ੍ਰਸਤ ਡਾ. ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮਪਾਲ ਪ੍ਰਾਸ਼ਰ ਨੇ ਮਾਡਲ ਟਾਊਨ ਦੇ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਤੇ ਬਾਅਦ ਵਿਚ ਕੌਂਸਲ ਦੇ ਪ੍ਰਧਾਨ ਤਲਵਿੰਦਰ ਸਿੰਘ ਨੇ ਮਾਡਲ ਟਾਊਨ ਦੇ ਵਾਰਡ ਨੰਬਰ 7 ਵਿਚ ਪਿਛਲੇ ਪੌਣੇ 5 ਵਰਿ੍ਹਆਂ ਦੌਰਾਨ ਹੋਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਵਾਰਡ ਦੀ ਕੌਂਸਲਰ ਬੀਬੀ ਹਰਨਿੰਦਰ ਕੌਰ ਸੌਂਦ ਵਲੋਂ ਪਿਛਲੇ 14 ਸਾਲਾ ਤੋਂ ਪ੍ਰੀਮਿਕਸ ਪੱਖੋਂ ਅਧੂਰੀਆਂ ਸੜਕਾਂ ਕੋਠੀ ਨੰ:-1 ਤੋਂ ਲੈ ਕੇ 251 ਤੱਕ ਪ੍ਰੀਮਿਕਸ ਪਵਾਇਆ ਗਿਆ, ਸੀਵਰੇਜ ਸਿਸਟਮ, ਸਟਰੀਟ ਲਾਈਟਾਂ, ਵਾਟਰ ਸਪਲਾਈ ਤੇ ਹੋਰ ਸਾਂਝੇ ਕੰਮ ਬਿਨ੍ਹਾਂ ਭਿਨਭੇਦ ਦੇ ਪਹਿਲ ਦੇ ਆਧਾਰ 'ਤੇ ਕਰਵਾਏ ਗਏ ਹਨ | ਇਸੇ ਤਰ੍ਹਾਂ ਮਾਡਲ ਟਾਊਨ ਦੇ ਸ਼ਹੀਦ ਭਗਤ ਸਿੰਘ ਪਾਰਕ, ਮਹਾਰਾਜਾ ਰਣਜੀਤ ਸਿੰਘ ਪਾਰਕ ਦੀ ਮੁਰੰਮਤ, ਪੇਂਟ, ਜਿੰਮ ਤੇ ਬਾਹਰਲੇ ਪਾਸੇ ਨੂੰ ਪੱਕਾ ਕਰਵਾਇਆ ਗਿਆ ਹੈ | ਉਨ੍ਹਾਂ ਵੈੱਲਫੇਅਰ ਕੌਂਸਲ ਅਤੇ ਵਾਰਡ ਦੇ ਮੈਂਬਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਐਡਵੋਕੇਟ ਕਰਤਾਰ ਸਿੰਘ ਬੀਰ, ਹੈੱਡ ਮਾਸਟਰ ਅਮਰਨਾਥ ਵਲੋਂ ਮਾਡਲ ਟਾਊਨ ਵਿਚ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਡਾ. ਹਰਭਜਨ ਸਿੰਘ, ਪਰਮਜੀਤ ਸਿੰਘ ਪੰਮਾ, ਮਾਣ ਸਿੰਘ, ਪਿ੍ੰਸੀਪਲ ਕੁਲਬੀਰ ਸਿੰਘ, ਸੇਵਾ ਮੁਕਤ ਤਹਿਸੀਲਦਾਰ ਤਰਸੇਮ ਸਿੰਘ, ਬਲਵਿੰਦਰ ਸ਼ਰਮਾ, ਸੁਰਿੰਦਰ ਸਿੰਘ ਤੇ ਕੌਂਸਲ ਦੇ ਹੋਰ ਮੈਂਬਰਾਂ ਨੇ ਵਾਰਡ ਦੀ ਕੌਂਸਲਰ ਹਰਨਿੰਦਰ ਕੌਰ ਸੌਂਦ ਨੂੰ ਸਨਮਾਨਿਤ ਕੀਤਾ | ਮੀਟਿੰਗ ਵਿਚ ਨਰਿੰਦਰ ਸਿੰਘ, ਡਾ. ਰੁਪੇਸ਼ ਕੁਮਾਰ, ਮਨਜੀਤ ਸਿੰਘ ਭੁੱਲਰ, ਪ੍ਰਦੀਪ ਸੂਦ, ਹਰਪ੍ਰੀਤ ਸਿੰਘ, ਹੈੱਡ ਮਾਸਟਰ ਨਰਿੰਦਰ ਰਾਓ, ਸਿਲੰਦਰ ਸਿੰਘ, ਆਰ.ਕੇ. ਕੋਹਲੀ ਆਦਿ ਹਾਜ਼ਰ ਸਨ |