04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੈਨੇਡਾ ਦਾ ਵੀਜ਼ਾ ਮਿਲ ਗਿਆ ਹੈ ਤਾਂ ਬਿਨਾਂ ਕਾਗਜ਼ੀ ਕਾਰਵਾਈ ਦੇ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰੋ-ਰਾਇਲ ਟਰੈਵਲਜ਼

ਅਜੀਤ ਡੈਸਕ 21-11-2025
ਸੁਲਤਾਨਪੁਰ ਲੋਧੀ, 20 ਨਵੰਬਰ (ਥਿੰਦ)-ਸਟੱਡੀ ਅਤੇ ਟੂਰਿਸਟ ਵੀਜ਼ਿਆਂ ਵਿਚ ਪੰਜਾਬ ਦੀ ਸਭ ਤੋਂ ਵੱਧ ਵਿਸ਼ਵਾਸਯੋਗ ਕੰਪਨੀ ਰਾਇਲ ਟਰੈਵਲਜ਼ ਵੱਲੋਂ ਅਮਰੀਕਾ ਅਤੇ ਕੈਨੇਡਾ ਦੇ ਟੂਰਿਸਟ ਅਤੇ ਸਟੱਡੀ ਵੀਜ਼ਿਆਂ ਦੀ ਝੜੀ ਲਾ ਦਿੱਤੀ ਹੈ | ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਸਟੱਡੀ ਅਤੇ ਆਮ ਲੋਕਾਂ ਦੇ ਟੂਰਿਸਟ ਵੀਜ਼ੇ ਲੱਗ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਇਲ ਟਰੈਵਲਜ਼ ਟਰੈਵਲ ਦੇ ਐਮ ਡੀ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਤੁਸੀਂ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਲਿਆ ਹੈ ਤਾਂ ਅਮਰੀਕਾ ਦਾ ਵੀਜ਼ਾ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਪ੍ਰਾਪਤ ਕਰ ਸਕਦੇ ਹੋ | ਕੈਨੇਡਾ ਵਲੋਂ ਹੁਣ ਮੁੜ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਮੌਕਾ ਦਿੱਤਾ ਜਾ ਰਿਹਾ ਹੈ, ਵਿਦਿਆਰਥੀ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਸਿੰਘਾਪੁਰ ਦਾ ਸਟੱਡੀ ਵੀਜ਼ਾ ਸਿਰਫ਼ 3 ਤੋਂ 4 ਲੱਖ ਵਿਚ ਪ੍ਰਾਪਤ ਕਰ ਸਕਦਾ ਹੈ ਅਤੇ 1 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਲਈ ਅਪਲਾਈ ਕਰ ਸਕਦਾ ਹੈ | ਇਸ ਤਰ੍ਹਾਂ ਉਹ ਇਨ੍ਹਾਂ ਦੇਸ਼ਾਂ ਦਾ ਸਟੱਡੀ ਵੀਜ਼ਾ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ | ਵੀਜ਼ਾ ਮਾਹਿਰ ਐਸ ਪੀ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ਵਿਚ 1 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਲਈ ਓਵਰਹਾਲ 6 ਬੈਂਡ ਦੀ ਲੋੜ ਹੈ | ਯੂਰਪ ਵਿਚ ਪੜ੍ਹਾਈ ਕਰਨ ਲਈ ਸ਼ੈਨੇਗਨ ਵੀਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਲਈ ਓਵਰਹਾਲ 4.5 ਬੈਂਡ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਹੁਣ ਯੂਰਪ ਦਾ ਸ਼ੈਨਗਨ ਵੀਜ਼ਾ ਪ੍ਰਾਪਤ ਕਰਨ ਦਾ ਸੁਨਹਿਰਾ ਅਵਸਰ ਹੈ | ਉਨ੍ਹਾਂ ਵੱਖ ਵੱਖ ਦੇਸ਼ਾਂ ਦੇ ਸਟੱਡੀ ਅਤੇ ਟੂਰਿਸਟ ਵੀਜ਼ਿਆਂ ਸੰਬੰਧੀ ਮੈਗਾ ਸੈਮੀਨਾਰ 22 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸਰਕਾਰੀ ਸਕੂਲ ਭੁੱਲਾਰਾਏ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਪਰਮਜੀਤ ਸਿੰਘ ਨਮਿਤ ਅੰਤਿਮ ਅਰਦਾਸ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।