ਕਾਲਾ ਸੰਘਿਆਂ, 20 ਨਵੰਬਰ (ਬਲਜੀਤ ਸਿੰਘ ਸੰਘਾ)-ਸਥਾਨਿਕ ਕਸਬੇ 'ਚ ਸਥਿਤ ਨਾਮਵਰ ਸੰਸਥਾ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਖੇਡਾਂ ਦੇ ਨਾਲ-ਨਾਲ ਪੜ੍ਹਾਈ ਨਾਲ ਸੰਬੰਧਿਤ ਹੋਰ ਮੁਕਾਬਲਿਆਂ ਕਰਕੇ ਜਾਣੀ ਜਾਂਦੀ ਹੈ, ਦੀਆਂ ਵਿਦਿਆਰਥਣਾਂ ਨੇ ਡੀ.ਏ.ਵੀ. ਕਾਲਜ ਜਲੰਧਰ ਵਿਖੇ ਆਯੋਜਿਤ ਐਕਸਪੈਸ਼ਨ ਈ.ਈ.ਈ. ਕੰਪੀਟੀਸ਼ਨ ਵਿਚ ਭਾਗ ਲਿਆ ਜੋ ਕਿ ਮੈਥ ਡਿਪਾਰਟਮੈਂਟ ਵੱਲੋਂ ਕਰਵਾਇਆ ਗਿਆ ਸੀ ਜਿਸ ਵਿਚ ਸੰਤ ਹੀਰਾ ਦਾਸ ਸਕੂਲ ਦੀਆਂ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਪ੍ਰਭਜੋਤ ਕੌਰ ਅਤੇ ਮੁਮਤਾਜ਼ ਮੁਹੰਮਦ ਨੇ ਗਣਿਤ ਵਿਸ਼ੇ ਨਾਲ ਸੰਬੰਧਿਤ ਮਾਡਲ ਦੀ ਪੇਸ਼ਕਾਰੀ ਦਿੱਤੀ ਤੇ ਦੋਨੋ ਹੀ ਬੱਚੀਆਂ ਨੇ ਦਰਜਨਾਂ ਹੀ ਸਕੂਲਾਂ ਦੇ ਬੱਚਿਆਂ ਨੂੰ ਪਛਾੜਦਿਆਂ ਦੂਸਰੀ ਪੁਜ਼ੀਸ਼ਨ ਹਾਸਿਲ ਕੀਤੀ ਇਸੇ ਹੀ ਤਰ੍ਹਾਂ ਦਸਵੀਂ ਕਲਾਸ ਦੀ ਵਿਦਿਆਰਥਣ ਪਿ੍ਯਾ ਨੇ ਮੈਥ ਵਿਸ਼ੇ ਦਾ ਮਾਡਲ ਤਿਆਰ ਕਰਕੇ ਨਿਗਰਾਨ ਟੀਮ ਨੂੰ ਪ੍ਰਭਾਵਿਤ ਕੀਤਾ | ਇਸੇ ਹੀ ਸੰਸਥਾ ਨੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਜਿਸ ਵਿਚ ਨੌਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਇਨਵਿਜ਼ੀਵਲ ਪੋਸਟਰ ਬਣਾਇਆ ਜੋ ਕਿ ਖ਼ੂਬ ਸਲਾਹਿਆ ਗਿਆ | ਸੁਖਮਨ ਕੌਰ ਅਤੇ ਸੁਖਮਨਪ੍ਰੀਤ ਕੌਰ ਵਿਦਿਆਰਥਣਾਂ ਨੇ ਵੀ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਦੇ ਜੱਜ ਡਾ. ਰਚਨਾ ਅਸਿਸਟੈਂਟ ਪ੍ਰੋਫੈਸਰ ਅਤੇ ਉਨ੍ਹਾਂ ਦੀ ਟੀਮ ਜੋਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਈ ਸੀ ਨੇ ਮੁਕਾਬਲੇਬਾਜ਼ਾਂ ਨੂੰ ਪੁਜ਼ੀਸ਼ਨਾਂ ਦੇ ਕੇ ਇਨਾਮ ਤਕਸੀਮ ਕੀਤੇ | ਵਰਨਣਯੋਗ ਹੈ ਕਿ ਮਿਹਨਤੀ ਅਧਿਆਪਕਾਂ ਦੀ ਅਗਵਾਈ ਸਕੂਲ ਪਿ੍ੰਸੀਪਲ ਕਰੁਣਾ ਕਟੋਚ ਦੁਆਰਾ ਕੀਤੀ ਗਈ ਅਤੇ ਵਿਦਿਆਰਥਣਾਂ ਨੂੰ ਤਿਆਰੀ ਸਕੂਲ ਦੇ ਹੀ ਮੈਥ ਅਧਿਆਪਕਾ ਤਰਨਦੀਪ ਕੌਰ ਨੇ ਕਰਵਾਈ | ਸੰਸਥਾਵਾਂ ਦੇ ਪ੍ਰਧਾਨ ਇੰਜ ਸੀਤਲ ਸਿੰਘ ਸੰਘਾ ਤੇ ਮੈਨੇਜਿੰਗ ਡਾਇਰੈਕਟਰ ਡਾ. ਰਾਮ ਮੂਰਤੀ ਨੇ ਇਸ ਉਪਲਬਧੀ ਲਈ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹਰ ਵਿਸ਼ੇ ਨਾਲ ਸੰਬੰਧਿਤ ਮੁਕਾਬਲਿਆਂ 'ਚ ਭਾਗ ਲੈਣ ਲਈ ਪ੍ਰੇਰਿਆ ਤੇ ਬੱਚਿਆਂ ਦਾ ਮਨੋਬਲ ਵਧਾਇਆ |