04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੰਜਾਬ ਗ੍ਰਾਮੀਣ ਬੈਂਕ ਵਲੋਂ ਸਿਵਲ ਹਸਪਤਾਲ ਭੁਲੱਥ ਨੂੰ ਵਾਟਰ ਕੂਲਰ ਭੇਟ

ਅਜੀਤ ਡੈਸਕ 21-11-2025
ਭੁਲੱਥ, 20 ਨਵੰਬਰ (ਮਨਜੀਤ ਸਿੰਘ ਰਤਨ)-ਪੰਜਾਬ ਗ੍ਰਾਮੀਣ ਬੈਂਕ ਵਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫ਼ੰਡਾਂ ਦੇ ਤਹਿਤ ਸਿਵਲ ਹਸਪਤਾਲ ਭੁਲੱਥ ਵਿਚ ਇੱਕ ਨਵਾਂ ਵਾਟਰ ਕੂਲਰ ਲਗਾਇਆ ਗਿਆ | ਇਸ ਵਾਟਰ ਕੂਲਰ ਦੇ ਲੱਗਣ ਨਾਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ਼ ਆਏ ਸਹਿਯੋਗੀਆਂ ਨੂੰ ਸਾਫ਼ ਅਤੇ ਠੰਢਾ ਪੀਣ ਵਾਲਾ ਪਾਣੀ ਮਿਲੇਗਾ | ਇਸ ਮੌਕੇ 'ਤੇ ਹਾਜ਼ਰ ਸੈਂਟਰ ਮੁਖੀ ਅਧਿਕਾਰੀ ਐਸ.ਐਮ. ਓ ਡਾ. ਹਰਜਿੰਦਰ ਸਿੰਘ ਨੇ ਪੰਜਾਬ ਗ੍ਰਾਮੀਣ ਬੈਂਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਹਸਪਤਾਲ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਂਦਾ ਹੈ ਅਤੇ ਇਹ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਾ ਹੈ | ਇਸ ਮੌਕੇ ਡਾ. ਅੰਮਿ੍ਤਪਾਲ ਸਿੰਘ ਨੇ ਇਸ ਯਤਨ ਲਈ ਰੁਪਿੰਦਰ ਪਾਲ ਅਤੇ ਦੁਪਿੰਦਰ ਸਿੰਘ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਵੱਲੋਂ ਭਵਿੱਖ ਵਿਚ ਵੀ ਲੋਕ ਭਲਾਈ ਲਈ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ | ਇਸ ਮੌਕੇ ਡਾ. ਅੰਮਿ੍ਤਪਾਲ ਸਿੰਘ (ਐਮ.ਡੀ ਮੈਡੀਸਨ), ਰੁਪਿੰਦਰ ਪਾਲ (ਰਿਜਨਲ ਮੈਨੇਜਰ ਜਲੰਧਰ), ਦੁਪਿੰਦਰ ਸਿੰਘ ਮਾਨ(ਅਸਿਸਟੈਂਟ ਰਿਜਨਲ ਮੈਨੇਜਰ ਜਲੰਧਰ), ਡਾ. ਮੋਹਿਤ ਪਾਲ, ਕਿਰਨਦੀਪ ਕੌਰ ਅਤੇ ਸ਼ਰਵਣ (ਬੀ.ਐਮ. ਭੁਲੱਥ) ਵੀ ਮੌਜੂਦ ਸਨ |
ਪਿਛਲੀ ਖ਼ਬਰ ਟੀ.ਬੀ. ਮੁਕਤ ਭਾਰਤ ਅਭਿਆਨ ਨੂੰ ਜ਼ਮੀਨੀ ਪੱਧਰ 'ਤੇ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ-ਅਮਿਤ ਕੁਮਾਰ ਪੰਚਾਲ ਅਗਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਕਰਵਾਇਆ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।