ਕਪੂਰਥਲਾ, 19 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸੈਨਿਕ ਸਕੂਲ ਕਪੂਰਥਲਾ 'ਚ ਓਬਸਟੈਕਲ (ਰੁਕਾਵਟ ਦੌੜ) ਦਾ ਇਕ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਸਕੂਲ ਦੇ 570 ਕੈਡਿਟਾਂ ਜਿਨ੍ਹਾਂ 'ਚ ਲੜਕੀਆਂ ਵੀ ਸ਼ਾਮਿਲ ਸਨ, ਨੇ ਉਤਸ਼ਾਹ ਨਾਲ ਭਾਗ ਲਿਆ | ਅੰਤਰ ਹਾਊਸ ਮੁਕਾਬਲੇ 'ਚ ਰਾਈਟ ਵਾਲਟ, ਸਟੈਪਿੰਗ ਸਟੋਸ, ਲੋਅ ਬੈਲੇਂਸ, ਵਰਟੀਕਲ ਰੱਸੀ, ਡਾਊਨ ਐਂਡ ਆਊਟ ਡਿੱਚ, ਡਬਲ ਡਿੱਚ, ਹਾਈ ਬੈਲੇਂਸ, ਵਾਲ ਕਲਾਈਮਿੰਗ, ਰੈਂਪ ਕ੍ਰੋਲ, ਟਾਰਜ਼ਨ ਸਵਿੰਗ, ਜ਼ਿਗ ਜ਼ੈਗ ਆਦਿ ਮੁਕਾਬਲਿਆਂ ਵਿਚ ਸੀਨੀਅਰ ਵਰਗ ਵਿਚੋਂ ਤਿਲਕ, ਪਟੇਲ, ਭਗਤ ਤੇ ਆਜ਼ਾਦ ਹਾਊਸ ਦੇ ਕੈਡਿਟਾਂ ਤੇ ਜੂਨੀਅਰ ਵਰਗ ਵਿਚੋਂ ਲਾਜਪਤ, ਮੋਤੀ ਲਾਲ, ਚਿਤਰੰਜਨ, ਟੈਗੋਰ ਤੇ ਸਰੋਜਨੀ ਹਾਊਸ ਦੇ ਕੈਡਿਟਾਂ ਨੇ ਭਾਗ ਲਿਆ | ਇਸੇ ਤਰ੍ਹਾਂ ਰਣਜੀਤ ਤੇ ਨਲਵਾ ਹਾਊਸ ਨੇ ਹੋਲਡਿੰਗ ਹਾਊਸ ਦੀ ਨੁਮਾਇੰਦਗੀ ਕੀਤੀ | ਸੀਨੀਅਰ ਵਰਗ ਦੇ ਮੁਕਾਬਲੇ ਵਿਚ ਪਟੇਲ ਹਾਊਸ ਤੇ ਜੂਨੀਅਰ ਵਰਗ ਦੇ ਮੁਕਾਬਲੇ ਵਿਚ ਸਰੋਜਨੀ ਹਾਊਸ ਨੇ ਪਹਿਲਾ ਸਥਾਨ ਲਿਆ | ਇਸੇ ਤਰ੍ਹਾਂ ਹੋਲਡਿੰਗ ਹਾਊਸ ਵਿਚ ਰਣਜੀਤ ਪਹਿਲੇ ਸਥਾਨ 'ਤੇ ਰਿਹਾ | ਸੀਨੀਅਰ ਵਰਗ ਲੜਕੀਆਂ ਦੇ ਮੁਕਾਬਲੇ ਵਿਚ ਆਰੂਸ਼ੀ ਤੇ ਜੂਨੀਅਰ ਵਰਗ ਵਿਚ ਅਸ਼ਮਿਤਾ ਤੇ ਹੋਲਡਿੰਗ ਹਾਊਸ ਵਿਚ ਕ੍ਰਿਸ਼ਮਤਾ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਜੇਤੂ ਹਾਊਸ ਦੇ ਕੈਡਿਟਾਂ ਨੂੰ ਟਰਾਫ਼ੀਆਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਮਧੂ ਸੇਂਗਰ ਨੇ ਜੇਤੂ ਹਾਊਸਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਕੈਡਿਟਾਂ ਨੂੰ ਲੀਡਰਸ਼ਿਪ, ਟੀਮ ਵਰਕ ਤੇ ਸਹਿਯੋਗ ਵਰਗੇ ਗੁਣ ਐਨ.ਡੀ.ਏ. ਵਿਚ ਵੀ ਵਿਦਿਆਰਥੀਆਂ ਲਈ ਸਹਾਈ ਸਾਬਿਤ ਹੁੰਦੇ ਹਨ | ਇਸ ਮੌਕੇ ਸਕੂਲ ਦੇ ਉਪ ਪਿ੍ੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਤੇ ਸਕੂਲ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |