29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਵਿਤਾ ਅਰੋੜਾ ਵਲੋਂ ਹੜ੍ਹ ਪ੍ਰਭਾਵਿਤ ਬੱਚੀਆਂ ਲਈ 21 ਹਜ਼ਾਰ ਦੀ ਆਰਥਿਕ ਸਹਾਇਤਾ

ਅਜੀਤ ਡੈਸਕ 08-11-2025
ਨਡਾਲਾ, 7 ਨਵੰਬਰ (ਰਘਬਿੰਦਰ ਸਿੰਘ)-ਸਵਿਤਾ ਅਰੋੜਾ ਪੁੱਤਰੀ ਸਵ. ਦਲਵਿੰਦਰ ਕੁਮਾਰ (ਭੋਲੂ) ਜੋ ਕਿ ਪਿੰਡ ਨਡਾਲਾ ਤੋਂ ਹੈ ਤੇ ਅੱਜ ਕੱਲ੍ਹ ਆਸਟ੍ਰੇਲੀਆ ਵਿਖੇ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ, ਨੇ ਆਪਣੀ ਪੰਜਾਬ ਫੇਰੀ ਦੌਰਾਨ ਆਪਣੇ ਸਕੂਲ-ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਵਿਖੇ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਦੀਆਂ ਬੱਚੀਆਂ ਲਈ 21 ਹਜ਼ਾਰ ਰੁਪਏ ਦਾ ਸ਼ੁੱਭ ਕਰਮਨ ਕੀਤਾ | ਇਸ ਸ਼ੁੱਭ ਕਰਮਨ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਡਾ. ਸੰਦੀਪ ਕੁਮਾਰ ਟੋਨੀ ਨੇ ਪ੍ਰੇਰਿਤ ਕੀਤਾ ਸੀ | ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਤੇ ਸਕੂਲ ਐਮ. ਡੀ. ਸਵਰਨ ਕੌਰ ਨੇ ਆਪਣੀ ਪੁਰਾਣੀ ਵਿਦਿਆਰਥਣ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸਕੂਲ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ | ਸਵਿਤਾ ਅਰੋੜਾ ਨੇ ਦਿ੍ੜ੍ਹ ਕੀਤਾ ਕਿ ਉਹ ਅੱਗੇ ਤੋਂ ਵੀ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਕਰਦੇ ਰਹਿਣਗੇ |
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੇ ਪਲੇਸਮੈਂਟ ਸੈੱਲ ਨੇ ਵਿਦਿਆਰਥੀਆਂ ਲਈ ਲਾਇਆ ਕੈਂਪ ਅਗਲੀ ਖ਼ਬਰ ਪਿੰਡ ਮੰਗੂਪੁਰ ਦੇ ਗੁਰਦੁਆਰਾ ਸਾਹਿਬ 'ਚ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।