29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਤੋਂ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 08-11-2025
ਨਡਾਲਾ, 7 ਨਵੰਬਰ (ਰਘਬਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਰਵਾਨਾ ਹੋਇਆ | ਇਸ ਮੌਕੇ ਅੱਡਾ ਨਡਾਲਾ ਵਿਚ ਗੁਰੂ ਅਰਜਨ ਦੇਵ ਸੇਵਾ ਸੁਸਾਇਟੀ, ਗੁਰਦੀਪ ਸਿੰਘ ਕਲਸੀ, ਬਿਲਪੁਰ ਦੀਆਂ ਸੰਗਤਾਂ ਤੇ ਸੁਭਾਨਪੁਰ ਰੋਡ ਤੇ ਦੁਕਾਨਦਾਰ ਵੀਰਾਂ, ਖੱਖਾਂ ਦੇ ਗੁਰਦੁਆਰਾ ਸਾਹਿਬ ਵਲੋਂ ਸਵਾਗਤ ਕਰਦਿਆਂ ਚਾਹ, ਫਲ ਤੇ ਹੋਰ ਪਦਾਰਥ ਛਕਾ ਕੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸੇਵਾ ਕੀਤੀ ਗਈ | ਉਪਰੰਤ ਇਹ ਨਗਰ ਕੀਰਤਨ ਪਿੰਡ ਖ਼ਾਨਪੁਰ, ਬਾਮੂੰਵਾਲ, ਸ਼ੇਰੋਵਾਲ, ਤਲਵੰਡੀ ਪੁਰਦਲ, ਹੁਸੇਵਾਲ, ਤਲਵਾੜਾ, ਮਾਡਲ ਟਾਊਨ, ਦਮੂਲੀਆਂ, ਬੁਲੇਵਾਲ, ਪਸੀਏਵਾਲ, ਰਾਏਪੁਰ ਰਾਜਪੂਤਾਂ, ਅਤੇ ਕਸਬਾ ਨਡਾਲਾ ਦੀ ਪਰਿਕਰਮਾ ਕਰਦੇ ਮੁੜ ਅਰੰਭਿਕ ਸਥਾਨ ਤੇ ਸਮਾਪਤ ਹੋਇਆ | ਇਸ ਦੌਰਾਨ ਜੀ.ਐਨ.ਪੀ.ਕੇ ਪਬਲਿਕ ਸਕੂਲ ਨਡਾਲਾ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਨੇ ਬੜੇ ਹੀ ਅਨੁਸ਼ਾਸ਼ਨਮਈ ਢੰਗ ਨਾਲ ਹਿੱਸਾ ਲਿਆ | ਇਸ ਮੌਕੇ ਮੈਨੇਜਰ ਭਾਈ ਕਮਲਜੀਤ ਸਿੰਘ ਖੱਸਣ ਨੇ ਸਹਿਯੋਗੀ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਡਾ. ਨਰਿੰਦਰਪਾਲ ਬਾਵਾ, ਡੀ.ਐਸ.ਪੀ. ਸੁਰਿੰਦਰ ਸਿੰਘ, ਵਜੀਰ ਸਿੰਘ, ਅਜੀਤ ਸਿੰਘ ਖੱਖ, ਸੁਖਜਿੰਦਰ ਸਿੰਘ ਜੌਹਲ, ਪਲਵਿੰਦਰ ਸਿੰਘ ਘੋਤੜਾ, ਗੁਰਨਾਮ ਸਿੰਘ ਸਲੈਚ, ਰਾਮ ਸਿੰਘ ਨਡਾਲਾ, ਪਿ੍ੰਸੀਪਲ ਪਰਮਿੰਦਰ ਕੌਰ, ਪਿ੍ੰਸੀਪਲ ਦਲਵੀਰ ਕੌਰ, ਬਲਵਿੰਦਰ ਸਿੰਘ ਮੁਲਤਾਨੀ, ਜੋਗਾ ਸਿੰਘ, ਨੰਬਰਦਾਰ ਬਲਰਾਮ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਡਾ. ਕਰਮਜੀਤ ਸਿੰਘ ਨਡਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਗਰੋਵਰ ਇਨਕਲੇਵ ਵਿਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।