29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪੰਜਾਬ ਦੇ ਹੜ੍ਹ• ਪ੍ਰਭਾਵਿਤ 7 ਜ਼ਿਲਿ੍ਹਆਂ ਦੇ ਕਿਸਾਨਾਂ ਨੂੰ ਪੀ.ਏ.ਯੂ. ਨੇ ਕਣਕ ਦਾ 725 ਕੁਇੰਟਲ ਤੇ ਗੋਭੀ ਸਰ੍ਹੋਂ•ਦਾ 5 ਕੁਇੰਟਲ ਬੀਜ ਮੁਫ਼ਤ ਵੰਡਿਆ

ਅਜੀਤ ਡੈਸਕ 08-11-2025
ਕਪੂਰਥਲਾ, 7 ਨਵੰਬਰ (ਅਮਰਜੀਤ ਕੋਮਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੇ ਹੜ੍ਹ• ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ•ੇ੍ਹ ਕਰਨ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਪੰਜਾਬ ਦੇ ਹੜ੍ਹ• ਪ੍ਰਭਾਵਿਤ 7 ਜ਼ਿਲਿ੍ਹ•ਆਂ, ਅੰਮਿ੍ਤਸਰ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ, ਫਾਜ਼ਿਲਕਾ ਤੇ ਪਟਿਆਲਾ ਦੇ ਕਿਸਾਨਾਂ ਨੂੰ ਕਣਕ ਦੀਆਂ ਸੁਧਰੀਆਂ ਕਿਸਮਾਂ ਦਾ 725 ਕੁਇੰਟਲ ਬੀਜ ਤੇ ਕਨੋਲਾ ਗੋਭੀ ਸਰ੍ਹੋਂ•, ਜੀ.ਐਸ.ਸੀ.-7 ਦਾ 5 ਕੁਇੰਟਲ ਬੀਜ ਮੁਫ਼ਤ ਤਕਸੀਮ ਕੀਤਾ ਗਿਆ ਹੈ ਤੇ ਇਸ ਵਿਚ ਕਣਕ ਦੀਆਂ ਸੁਧਰੀਆਂ ਕਿਸਮਾਂ ਪੀ.ਬੀ.ਡਬਲਯੂ. 826, ਪੀ.ਬੀ.ਡਬਲਯੂ. 725, ਪੀ.ਬੀ.ਡਬਲਯੂ. 869, ਪੀ.ਬੀ.ਡਬਲਯੂ. 766, ਪੀ.ਬੀ.ਡਬਲਯੂ. 677, ਪੀ.ਬੀ.ਡਬਲਯੂ. 824, ਪੀ.ਬੀ.ਡਬਲਯੂ. ਜਿੰਕ 2, ਸ਼ਾਮਿਲ ਹਨ | ਇਹ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਚ ਯੂਨੀਵਰਸਿਟੀ ਵਲੋਂ ਜ਼ਿਲ•੍ਹੇ ਦੇ ਹੜ੍ਹ• ਪ੍ਰਭਾਵਿਤ ਕਿਸਾਨਾਂ ਨੂੰ ਕਣਕ ਤੇ ਸਰ੍ਹੋਂ• ਦਾ ਬੀਜ ਤਕਸੀਮ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਐਮ.ਐਸ. ਭੁੱਲਰ ਸਿੱਖਿਆ ਡਾਇਰੈਕਟਰ ਵਿਸਥਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਹੀ | ਉਨ੍ਹ•ਾਂ ਕਿਹਾ ਕਿ ਹੜ੍ਹ• ਪੀੜਤ ਕਿਸਾਨਾਂ ਦੀ ਮਦਦ ਲਈ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਵਿਦਵਾਨਾਂ ਅਤੇ ਕਰਮਚਾਰੀਆਂ ਵਲੋਂ ਆਪਣੀ ਤਨਖ਼ਾਹ 'ਚੋਂ ਯੋਗਦਾਨ ਪਾਇਆ ਗਿਆ ਹੈ | ਉਨ•ਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਾ ਕੇਵਲ ਤੁਰੰਤ ਸਹਾਇਤਾ ਕਰਨਾ ਹੈ, ਸਗੋਂ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੇ ਬੀਜਾਂ ਨੂੰ ਭਵਿੱਖ ਵਿਚ ਸੰਭਾਲਣ ਯੋਗ ਬਣਾਉਣਾ ਵੀ ਹੈ ਤਾਂ ਜੋ ਕਿਸਾਨ ਲੰਬੇ ਸਮੇਂ ਲਈ ਬੀਜ ਰੱਖ ਕੇ ਸਵੈ ਨਿਰਭਰ ਹੋ ਸਕਣ | ਉਨ•ਾਂ ਕਿਹਾ ਕਿ ਅੱਜ ਜ਼ਿਲ੍ਹ•ੇ ਦੇ ਹੜ• ਪ੍ਰਭਾਵਿਤ 70 ਕਿਸਾਨਾਂ ਨੂੰ 50 ਕੁਇੰਟਲ ਕਣਕ ਤੇ 22 ਕੁਇੰਟਲ ਸਰ੍ਹੋਂ• ਦਾ ਬੀਜ ਵੰਡਿਆ ਗਿਆ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਸਹਾਇਕ ਵਿਸਥਾਰ ਸਿੱਖਿਆ ਡਾਇਰੈਕਟਰ ਡਾ. ਤਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਹੜ• ਕਾਰਨ ਮਿੱਟੀ ਦੀ ਸਿਹਤ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਵਿਗਿਆਨਕ ਤਰੀਕੇ ਨਾਲ ਮਿੱਟੀ ਦੀ ਮੁੜ ਸੰਰਚਨਾ ਕਰਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਯੋਗ ਲਾਭਪਾਤਰੀ ਕਿਸਾਨਾਂ ਦੀ ਪਹਿਚਾਣ ਕਰਕੇ ਉਨ•ਾਂ ਦੀ ਲੋੜ ਅਨੁਸਾਰ ਤਕਨੀਕੀ ਤੇ ਖੇਤੀਬਾੜੀ ਸਹਾਇਤਾ ਮੁਹੱਈਆ ਕਰਾਉਣ ਲਈ ਇਕ ਰਣਨੀਤੀ ਤਿਆਰ ਕੀਤੀ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ 15 ਨੂੰ ਅਗਲੀ ਖ਼ਬਰ ਲਾਲੜੀਏ ਗੋਤ ਸਾਲਾਨਾ ਜਠੇਰੇ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।