ਭੁਲੱਥ, 7 ਨਵੰਬਰ (ਮਨਜੀਤ ਸਿੰਘ ਰਤਨ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਆਸਾਮ ਦੇ ਗੁਰੂ ਘਰ ਧੋਗੜੀ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਜੋ ਕਿ ਦੇਸ਼ ਦੇ ਵੱਖ-ਵੱਖ ਰਾਜਾਂ 'ਚੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ | ਇਸ ਨਗਰ ਕੀਰਤਨ ਦਾ 12 ਨਵੰਬਰ ਨੂੰ ਭੁਲੱਥ ਪਹੁੰਚਣ 'ਤੇ ਨਗਰ ਦੀਆਂ ਸੰਗਤਾਂ ਵਲੋਂ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ | ਇਸ ਤਿਆਰੀ ਤਹਿਤ ਹੀ ਭੁਲੱਥ ਦੀ ਸੜਕ ਜੋ ਕਿ ਵੇਈਾ ਪੁਲ ਤੋਂ ਲੈ ਕੇ ਮੇਨ ਚੌਕ ਤੱਕ ਟੁੱਟੀ ਪਈ ਸੀ ਨੂੰ ਵੀ ਬਣਾਉਣ ਦੀ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਨੇ ਦੱਸਿਆ ਕਿ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ ਸੜਕ ਦੇ ਬਣਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਜੋ ਕਿ ਬਹੁਤ ਜਲਦ ਹੀ ਮੁਕੰਮਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਸੜਕ ਕਾਫ਼ੀ ਚਿਰ ਤੋਂ ਟੁੱਟੀ ਹੋਈ ਸੀ ਅਤੇ ਟੋਇਆ ਨਾਲ ਭਰੀ ਹੋਈ ਸੀ ਅਤੇ ਆਏ ਦਿਨ ਹੀ ਲੋਕ ਇਸ ਸੜਕ ਤੋਂ ਡਿੱਗਣ ਕਾਰਨ ਸੱਟਾਂ ਲਵਾ ਰਹੇ ਸਨ | ਪਰੰਤੂ ਹੁਣ 12 ਨਵੰਬਰ ਨੂੰ ਜੋ ਨਗਰ ਕੀਰਤਨ ਆ ਰਿਹਾ ਹੈ ਉਸ ਨੂੰ ਦੇਖਦੇ ਹੋਏ ਇਸ ਸੜਕ ਦੇ ਬਣਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਇਸ ਮੌਕੇ ਨੰਬਰਦਾਰ ਰਣਜੀਤ ਸਿੰਘ ਰਿੰਪੀ, ਨਿਰਮਲ ਸਿੰਘ ਢਿੱਲੋਂ, ਗੁਰਮੇਲ ਸਿੰਘ ਬਿੱਟੂ, ਕੌਂਸਲਰ ਕੁਲਦੀਪ ਸਿੰਘ ਸੋਨੰੂ, ਨਿਰਮਲ ਸਿੰਘ ਗੁਰਾਇਆ ਹਾਜ਼ਰ ਸਨ |