28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਬੈਂਕ ਆਫ਼ ਬੜੌਦਾ ਨੇ ਕਿਸਾਨ ਪੰਦ੍ਹਰਵਾੜੇ ਮੌਕੇ 10 ਕਰੋੜ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ

ਅਜੀਤ ਡੈਸਕ 08-11-2025
ਕਪੂਰਥਲਾ, 7 ਨਵੰਬਰ (ਸਡਾਨਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੈਂਕ ਆਫ਼ ਬੜੌਦਾ ਵਲੋਂ ਕਿਸਾਨ ਪੰਦ੍ਹਰਵਾੜਾ ਮਨਾਇਆ ਗਿਆ | ਇਸ ਮੌਕੇ ਬੈਂਕ ਵਲੋਂ ਪੂਰੇ ਦੇਸ਼ ਵਿਚ ਕਿਸਾਨ ਪੰਦ੍ਹਰਵਾੜੇ ਸਬੰਧੀ ਸਮਾਗਮ ਕਰਵਾਏ ਗਏ ਇਸੇ ਕੜੀ ਤਹਿਤ ਬੈਂਕ ਆਫ਼ ਬੜੌਦਾ ਨੇ ਜਲੰਧਰ ਰੋਡ 'ਤੇ ਇਕ ਰੋਇਲ ਕੈਸਲ ਮੈਰਿਜ ਪੈਲੇਸ ਵਿਖੇ ਸਮਾਗਮ ਕਰਵਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਕਿਸਾਨਾਂ ਨੂੰ ਬੈਂਕ ਵਲੋਂ ਦਿੱਤੀਆਂ ਜਾਂਦੀਆਂ ਕਰਜ਼ਾ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ | ਜਲੰਧਰ ਖੇਤਰ ਵਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਲੁਧਿਆਣਾ, ਜਲੰਧਰ ਤੇ ਅੰਮਿ੍ਤਸਰ ਇਲਾਕਿਆਂ ਦੇ ਬੈਂਕ ਅਧਿਕਾਰੀ ਸ਼ਾਮਲ ਹੋਏ | ਇਸ ਕਿਸਾਨ ਮੇਲੇ ਦਾ ਉਦਘਾਟਨ ਬੈਂਕ ਆਫ਼ ਬੜੌਦਾ ਦੇ ਚੀਫ਼ ਜਨਰਲ ਮੈਨੇਜਰ ਕਵਿਤਾ ਸਿੰਘ ਅਤੇ ਜਨਰਲ ਮੈਨੇਜਰ ਹਰਦੀਪ ਸਿੰਘ ਨੇ ਕੀਤਾ | ਇਸ ਮੌਕੇ ਡਿਪਟੀ ਜਨਰਲ ਮੈਨੇਜਰ ਜੀ.ਪੀ. ਵਰਮਾ, ਖੇਤਰੀ ਮੈਨੇਜਰ ਜਲੰਧਰ ਜ਼ੋਨ ਜਤਿੰਦਰ ਕੁਮਾਰ ਸਿੰਘ, ਸੁਨੀਲ ਕੁਮਾਰ, ਜਸਵਿੰਦਰ ਸਿੰਘ ਬਿੰਦਰਾ ਤੇ ਹੋਰ ਬੈਂਕ ਦੀਆਂ ਸ਼ਾਖਾਵਾਂ ਦੇ ਮੈਨੇਜਰ ਇਸ ਸਮਾਗਮ ਵਿਚ ਸ਼ਾਮਲ ਹੋਏ | ਮੇਲੇ ਮੌਕੇ ਬੈਂਕ ਆਫ਼ ਬੜੌਦਾ ਵਲੋਂ 10 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਤੇ ਕੁੱਝ ਲਾਭਪਾਤਰੀਆਂ ਨੂੰ ਮੌਕੇ 'ਤੇ ਹੀ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ | ਚੀਫ਼ ਜਨਰਲ ਮੈਨੇਜਰ ਕਵਿਤਾ ਸਿੰਘ ਨੇ ਕਿਹਾ ਕਿ ਬੈਂਕ ਆਫ਼ ਬੜੌਦਾ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਕਰਜ਼ਾ ਦੇਣ ਵਿਚ ਹਮੇਸ਼ਾ ਮੋਹਰੀ ਰਿਹਾ ਹੈ ਤੇ ਹਮੇਸ਼ਾ ਕਿਸਾਨਾਂ ਦੀ ਸੇਵਾ ਵਿਚ ਉਨ੍ਹਾਂ ਦਾ ਬੈਂਕ ਹਾਜ਼ਰ ਹੈ | ਇਸ ਮੌਕੇ ਬੈਂਕ ਅਧਿਕਾਰੀਆਂ ਵਲੋਂ ਇਕ ਜਾਗਰੂਕਤਾ ਵੈਨ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 'ਵਿਸ਼ਾਲ ਨਗਰ ਕੀਰਤਨ' ਸਜਾਇਆ ਅਗਲੀ ਖ਼ਬਰ 190 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।