18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕਤਲ ਕੀਤੇ ਡਰਾਈਵਰ ਨੂੰ ਇਨਸਾਫ਼ ਦਿਵਾਉਣ ਲਈ ਤਰਨ ਤਾਰਨ ਵਿਖੇ ਵਿਸ਼ਾਲ ਰੋਸ ਵਿਖਾਵਾ ਅੱਜ

ਅਜੀਤ ਡੈਸਕ 07-11-2025

• ਬੱਸਾਂ ਬੰਦ ਰਹਿਣ ਕਾਰਨ ਯਾਤਰੀ ਰਹੇ ਪ੍ਰੇਸ਼ਾਨ
ਕਪੂਰਥਲਾ, 6 ਨਵੰਬਰ (ਸਡਾਨਾ)-ਬੀਤੇ ਦਿਨ ਜਲੰਧਰ ਡੀਪੂ ਦੇ ਡਰਾਈਵਰ ਜਗਜੀਤ ਸਿੰਘ ਦੇ ਕਥਿਤ ਤੌਰ 'ਤੇ ਕਤਲ ਹੋਣ ਤੋਂ ਬਾਅਦ ਵਿਭਾਗ ਵਲੋਂ ਪਰਿਵਾਰ ਨੂੰ ਕੋਈ ਵੀ ਵਿੱਤੀ ਲਾਭ, ਸਰਕਾਰੀ ਨੌਕਰੀ ਜਾਂ ਪੈਨਸ਼ਨ ਆਦਿ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ | ਜਿਸ ਦੇ ਰੋਸ ਵਜੋਂ ਯੂਨੀਅਨ ਦੇ ਆਗੂਆਂ ਨੇ ਡੀਪੂ ਵਿਖੇ ਹੜਤਾਲ ਕੀਤੀ ਅਤੇ ਬੱਸਾਂ ਵੀ ਬੰਦ ਰਹੀਆਂ, ਜਿਸ ਕਾਰਨ ਬੱਸ ਅੱਡੇ 'ਤੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਰਹੀ | ਇਸ ਸੰਬੰਧੀ ਪੀ.ਆਰ.ਟੀ.ਸੀ. ਤੇ ਪਨਬਸ ਕਰਮਚਾਰੀ ਯੂਨੀਅਨ ਨੇ ਦੱਸਿਆ ਕਿ ਪਨਬਸ ਦੇ ਸਮੂਹ ਡੀਪੂ ਤੇ ਕਪੂਰਥਲਾ ਪੀ.ਆਰ.ਟੀ.ਸੀ. ਡੀਪੂ ਬੰਦ ਹੈ ਤੇ 7 ਨਵੰਬਰ ਨੂੰ ਪਨਬਸ ਦੇ ਸਾਰੇ ਸਾਥੀ ਉਪ ਚੋਣ ਮੌਕੇ ਤਰਨ ਤਾਰਨ ਵਿਖੇ ਪਹੁੰਚਣਗੇ ਤੇ ਗੰੁਗੀ ਬੋਲੀ ਸਰਕਾਰ ਦੇ ਖ਼ਿਲਾਫ਼ ਮਿ੍ਤਕ ਸਾਥੀ ਜਗਜੀਤ ਸਿੰਘ ਦੀ ਲਾਸ਼ ਸਮੇਤ ਸੰਘਰਸ਼ ਕਰਕੇ ਜਗਜੀਤ ਸਿੰਘ ਦੇ ਪਰਿਵਾਰ ਨੂੰ ਬਣਦੇ ਲਾਭ ਦਿਵਾਉਣ ਲਈ ਰੋਸ ਵਿਖਾਵਾ ਕੀਤਾ ਜਾਵੇਗਾ | ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਫਿਰ ਵੀ ਸਰਕਾਰ ਨਾ ਜਾਗੀ ਤਾਂ ਪਟਿਆਲਾ, ਸੰਗਰੂਰ, ਚੰਡੀਗੜ੍ਹ ਆਦਿ ਵਿਖੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਸੜਕਾਂ ਬੰਦ ਕੀਤੀਆਂ ਜਾਣਗੀਆਂ ਤੇ ਮੁਕੰਮਲ ਤੌਰ 'ਤੇ ਪਨਬਸ ਅਤੇ ਪੀ.ਆਰ.ਟੀ.ਸੀ. ਦੀ ਹੜਤਾਲ ਕੀਤੀ ਜਾਵੇਗੀ | 

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਜੀਵਨ ਸਿੰਘ ਦਾ ਨਿਰਾਦਰ ਬਰਦਾਸ਼ਤ ਨਹੀਂ-ਖੁਰਾਣਾ, ਚੰਦੀ ਅਗਲੀ ਖ਼ਬਰ ਸਨਮਤੀ ਸਕੂਲ ਦੇ ਵਿਦਿਆਰਥੀ ਪੰਕਜ ਨੇ ਰਾਜ ਪੱਧਰੀ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।