ਪ੍ਰਕਾਸ਼ ਪੁਰਬ ਸੰਬੰਧੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
06-11-2025
ਬੇਗੋਵਾਲ, 5 ਨਵੰਬਰ (ਸੁਖਜਿੰਦਰ ਸਿੰਘ)-ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਤੋਂ ਡੇਰੇ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਪ੍ਰਬੰਧਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਤੇ ਅਸਥਾਨ ਤੋਂ ਚੱਲ ਕੇ ਕਸਬੇ ਦੇ ਵੱਖ-ਵੱਖ ਅਸਥਾਨਾਂ ਗੁਰਦੁਆਰਾ ਚੜ੍ਹਦੀ ਪੱਤੀ ਮੇਨ ਬਾਜ਼ਾਰ ਬੱਸ ਸਟੈਂਡ, ਅੱਡਾ ਸਤਿਗੁਰ ਰਾਖਾ ਤੋਂ ਹੁੰਦਾ ਹੋਇਆ ਭਦਾਸ ਚੌਕ ਤੋਂ ਹੁੰਦਾ ਹੋਇਆ ਆਪਣੇ ਆਰੰਭਕ ਸਥਾਨ 'ਤੇ ਪੁੱਜਿਆ | ਇਸ ਨਗਰ ਕੀਰਤਨ ਦੌਰਾਨ ਕਸਬੇ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਸੰਗਤਾਂ ਵਲੋਂ ਥਾਂ-ਥਾਂ 'ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ | ਇਸ ਤੋਂ ਇਲਾਵਾ ਇਸ ਨਗਰ ਕੀਰਤਨ ਵਿਚ ਸਕੂਲੀ ਬੱਚਿਆਂ ਤੇ ਨਗਰ ਦੀਆਂ ਬੀਬੀਆਂ ਵਲੋਂ ਪੂਰੇ ਨਗਰ ਕੀਰਤਨ ਵਿਚ ਝਾੜੂ ਦੀ ਸੇਵਾ ਕੀਤੀ ਗਈ | ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਗੁਰ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੁੜਨ ਦੀ ਅਪੀਲ ਕੀਤੀ ਉੱਥੇ ਸਤਿਗੁਰੂ ਜੀ ਦੇ ਫ਼ਰਮਾਨ ਕਿਰਤ ਕਰੋ, ਨਾਮ ਜਪੋ, ਵੰਡ ਛਕੋ 'ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ | ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਲਾਡੀ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਅਮਰੀਕ ਸਿੰਘ ਪੀੲ,ੇ ਸੰਗਤ ਸਿੰਘ ਸੁਦਾਮਾ, ਮਾਸਟਰ ਬਲਜਿੰਦਰ ਕੁਮਾਰ, ਬਿਕਰਮਜੀਤ ਸਿੰਘ ਵਿੱਕੀ ਇੰਸਪੈਕਟਰ ਧਿਆਨ ਸਿੰਘ ਇੰਸਪੈਕਟਰ ਕੁਲਵੰਤ ਸਿੰਘ ਦਲਜੀਤ ਸਿੰਘ ਜਰਨੈਲ ਸਿੰਘ ਸ਼ੀਤਲ ਸਿੰਘ ਸਰੂਪ ਸਿੰਘ ਖਾਸਰੀਆ ਹਰਭਜਨ ਸਿੰਘ ਮਾਸਟਰ ਜਰਨੈਲ ਸਿੰਘ ਮਾਸਟਰ ਕਰਨੈਲ ਸਿੰਘ ਗੁਰਬਚਨ ਕੌਰ ਲਾਡੋ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪ੍ਰੇਮ ਕਲਾਥ ਹਾਊਸ ਤੇ ਦੀਪਕ ਜਿਊਲਰ ਵਲੋਂ ਨਗਰ ਕੀਰਤਨ ਦਾ ਸਵਾਗਤ
ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਸਥਾਨ ਤੋਂ ਸਜਾਏ ਗਏ ਨਗਰ ਕੀਰਤਨ ਦਾ ਮੇਨ ਬਾਜ਼ਾਰ 'ਚ ਪੁੱਜਣ 'ਤੇ ਪ੍ਰੇਮ ਕਲਾਸ ਹਾਊਸ ਸੁਖਵਿੰਦਰ ਸਿੰਘ ਪ੍ਰੇਮ ਤੇ ਦੀਪਕ ਜਿਊਲਰ ਦੀਪਕ ਕੁਮਾਰ ਵਲੋਂ ਨਿੱਗਾ ਸਘਾਗਤ ਕੀਤਾ ਗਿਆ | ਸੰਗਤਾਂ ਲਈ ਚਾਹ ਪਕੌੜਿਆਂ, ਮਠਿਆਈਆਂ ਤੇ ਫਰੂਟ ਦਾ ਪ੍ਰਸ਼ਾਦ ਵਰਤਾਇਆ ਗਿਆ | ਇਸ ਮੌਕੇ ਪੰਜ ਪਿਆਰਿਆਂ ਸਾਹਿਬਾਨਾ ਦਾ ਸਨਮਾਨ ਕੀਤਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ |
ਗੁਰਦੀਪ ਕਲਾਥ ਹਾਊਸ ਵਲੋਂ ਨਗਰ ਕੀਰਤਨ ਦਾ ਸਵਾਗਤ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਸਥਾਨ ਵਲੋਂ ਸਜਾਏ ਗਏ ਨਗਰ ਕੀਰਤਨ ਦਾ ਮੇਨ ਬੱਸ ਸਟੈਂਡ ਨਜ਼ਦੀਕ ਗੁਰਦੀਪ ਕਲਾਥ ਹਾਊਸ ਵਲੋਂ ਨਗਰ ਕੀਰਤਨ ਦਾ
(ਬਾਕੀ ਸਫਾ 8 'ਤੇ)