ਫਗਵਾੜਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਕਾਰ ਵਲੋਂ ਫ਼ੇਟ ਮਾਰ ਕੇ ਮਹਿਲਾ ਨੂੰ ਜ਼ਖਮੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅੰਜਨਾ ਕੁਮਾਰੀ ਪਤਨੀ ਸ਼ਿੰਦਰਪਾਲ ਵਾਸੀ ਮਲਕਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਬੱਚਿਆਂ ਸਮੇਤ ਐਕਟਿਵਾ 'ਤੇ ਡੀ ਮਾਰਟ ਤੋਂ ਵਾਪਸ ਆ ਰਹੀ ਸੀ ਜਦੋਂ ਉਹ ਭਾਈ ਘਨੱਈਆ ਟੀ-ਪੁਆਇੰਟ ਕੋਲ ਪੁੱਜੀ ਤਾਂ ਇੱਕ ਕਾਰ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਲਿਆ ਕੇ ਮਾਰੀ ਜਿਸ ਨਾਲ ਉਸਦੇ ਸੱਟਾਂ ਲੱਗੀਆਂ ਤੇ ਉਹ ਜ਼ਖਮੀ ਹੋ ਗਈ | ਜਿਸ ਸਬੰਧ 'ਚ ਪੁਲਿਸ ਨੇ ਕਾਰ ਨੰਬਰ ਪੀ.ਬੀ.08.ਈ.ਡੀ.9933 ਦੇ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਗਲਤ ਸਾਈਡ ਤੋਂ ਟਰਾਲਾ ਲਿਆ ਕੇ ਟੱਕਰ ਮਾਰ ਕੇ ਨੁਕਸਾਨ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੰਜੇ ਕੁਮਾਰ ਪੁੱਤਰ ਕ੍ਰਿਸ਼ਨ ਮਾਤੇ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਗੱਡੀ ਤੇ ਸਰੀਆ ਲੋਡ ਕਰਕੇ ਰਿਹਾਣਾ ਜੱਟਾਂ ਨੂੰ ਆ ਰਿਹਾ ਸੀ ਜਦੋਂ ਉਹ ਹਰੀਜ ਢਾਬਾ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਹੁਸ਼ਿਆਰਪੁਰ ਦੀ ਸਾਈਡ ਤੋਂ ਇੱਕ ਟਰਾਲਾ ਬੜੀ ਤੇਜ਼ੀ ਨਾਲ ਆ ਰਿਹਾ ਸੀ | ਜਿਸ ਦਾ ਡਰਾਈਵਰ ਟਰਾਲੇ ਨੂੰ ਸਾਰੀ