03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸੰਬੰਧੀ ਗੁਰੂ ਘਰਾਂ 'ਚ ਸਮਾਗਮ

ਅਜੀਤ ਡੈਸਕ 06-11-2025

ਕਪੂਰਥਲਾ, 5 ਨਵੰਬਰ (ਅਮਰਜੀਤ ਸਿੰਘ ਸਡਾਨਾ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹੇ ਭਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਈਆਂ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਧਾਰਮਿਕ ਜਥੇਬੰਦੀਆਂ ਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਟੇਟ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪਲਵਿੰਦਰ ਸਿੰਘ ਸਾਰੰਗ, ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਦੇ ਜਥੇ ਵਲੋਂ ਅਤੇ ਲਿਟਲ ਏਾਜਲ ਕੋ-ਐੱਡ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਭਾਈ ਹਰਪਾਲ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਤੇ ਭਾਈ ਜਗਦੇਵ ਸਿੰਘ ਨੇ ਵੀ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਵਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਰੋਟਰੀ ਕਲੱਬ ਇਲੀਟ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਅਤੇ ਅਲਾਇੰਸ ਕਲੱਬ ਕਪੂਰਥਲਾ ਕਿੰਗਜ਼ ਵਲੋਂ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ, ਇੰਚਾਰਜ ਭਾਈ ਮੋਹਕਮ ਸਿੰਘ, ਬੀਬੀ ਭਜਨ ਕੌਰ ਡੋਗਰਾਂਵਾਲਾ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ ਸਿਟੀ ਕੇਬਲ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਜਸਬੀਰ ਸਿੰਘ ਰਾਣਾ, ਜਥੇ. ਜਸਵਿੰਦਰ ਸਿੰਘ ਬੱਤਰਾ, ਹਰਵੰਤ ਸਿੰਘ ਸਚਦੇਵਾ, ਮਨਮੋਹਨ ਸਿੰਘ, ਸੁਖਰਾਜ ਸਿੰਘ, ਹਰਜੀਤ ਸਿੰਘ ਵਾਲੀਆ, ਅਵੀ ਰਾਜਪੂਤ, ਸੁਰਜੀਤ ਸਿੰਘ ਸਡਾਨਾ, ਤਰਵਿੰਦਰ ਮੋਹਨ ਸਿੰਘ ਭਾਟੀਆ, ਕਮਲਜੀਤ ਸਿੰਘ, ਗੁਰਸ਼ਰਨ ਸਿੰਘ, ਜਸਕਰਨ ਸਿੰਘ, ਜਸਬੀਰ ਸਿੰਘ, ਜਸਵਿੰਦਰ ਸ਼ਰਮਾ, ਦਲਜੀਤ ਕੌਰ, ਹਰਕਮਲ ਕੌਰ, ਸਵਰਨ ਸਿੰਘ, ਹਰਕਮਲ ਸਿੰਘ, ਦਵਿੰਦਰ ਸਿੰਘ ਦੇਵ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ, ਗੁਰਪ੍ਰੀਤ ਸਿੰਘ ਬਬਲੂ, ਗੁਰਵਿੰਦਰ ਸਿੰਘ, ਪ੍ਰੀਤਪਾਲ ਸਿੰਘ ਸੋਨੂੰ, ਦਵਿੰਦਰ ਸਿੰਘ, ਸਵਰਨ ਸਿੰਘ ਗਾਬੜੀਆ, ਭੁਪਿੰਦਰ ਸਿੰਘ, ਰਜਿੰਦਰ ਸਿੰਘ ਧੰਜਲ, ਅਮਰਜੀਤ ਸਿੰਘ ਥਿੰਦ, ਸੁਖਜਿੰਦਰ ਸਿੰਘ ਸੇਖੋਂ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਵਿੱਕੀ, ਸੁਖਜਿੰਦਰ ਸਿੰਘ ਬੱਬਰ, ਵਰਿਆਮ ਸਿੰਘ ਕਪੂਰ, ਬੋਹੜ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਗਰੋਵਰ, ਹਰਦਿਆਲ ਸਿੰਘ, ਜਸਬੀਰ ਸਿੰਘ ਰਾਣਾ, ਪਰਵਿੰਦਰ ਸਿੰਘ ਢੋਟ, ਪਵਨਦੀਪ ਸਿੰਘ, ਸਿਮਰਨਦੀਪ ਸਿੰਘ, ਸੁਕੇਸ਼ ਜੋਸ਼ੀ, ਅੰਕੁਰ ਵਾਲੀਆ, ਸਿਮਰਨਪ੍ਰੀਤ ਸਿੰਘ, ਰਾਹੁਲ ਆਨੰਦ, ਰੋਬਟ ਗਰੋਵਰ, ਡਾ. ਸਰਬਜੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਪਵਨਦੀਪ ਸਿੰਘ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਦੇਵੀ ਤਲਾਬ ਕਪੂਰਥਲਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜੇ ਦੀਵਾਨਾਂ ਵਿਚ ਭਾਈ ਨਰੈਣ ਸਿੰਘ ਦੇ (ਬਾਕੀ ਸਫਾ 6 'ਤੇ)
ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਮਾਸਟਰ ਗੁਰਬਿੰਦਰ ਸਿੰਘ ਨੇ ਨਿਭਾਈ ਤੇ ਇੰਜ. ਛੱਜਾ ਸਿੰਘ ਸਾਬਕਾ ਕੌਂਸਲਰ ਵਲੋਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਵਿਚਾਰਾਂ ਪੇਸ਼ ਕੀਤੀਆਂ ਗਈਆਂ | ਸਮਾਗਮ ਮੌਕੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਪੱਤੜ, ਜਸਬੀਰ ਸਿੰਘ ਨਾਰਵੇ, ਪਿ੍ੰਸੀਪਲ ਕੇਵਲ ਸਿੰਘ, ਹਰਜੀਤ ਸਿੰਘ ਬਾਜਵਾ, ਇੰਜ. ਛੱਜਾ ਸਿੰਘ,ਉਂਕਾਰ ਸਿੰਘ, ਸ਼ਿਵਦੇਵ ਸਿੰਘ ਕਾਹਲੋਂ, ਪ੍ਰੀਤਮ ਸਿੰਘ, ਹਰਚਰਨ ਸਿੰਘ, ਚਰਨ ਸਿੰਘ ਵੜੈਚ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਮੱਸਾ ਸਿੰਘ, ਜਸਪਾਲ ਸਿੰਘ ਚੱਢਾ, ਸਮਸ਼ੇਰ ਸਿੰਘ ਐਡਵੋਕੇਟ, ਬਲਵੰਤ ਸਿੰਘ ਬੱਲ, ਹਰਭਜਨ ਸਿੰਘ ਭਸੀਨ, ਗੁਰਦਿਆਲ ਸਿੰਘ, ਅਵਤਾਰ ਸਿੰਘ ਖੁਰਾਣਾ, ਕਰਨੈਲ ਸਿੰਘ, ਊਧਮ ਸਿੰਘ, ਗੁਰਪ੍ਰੀਤ ਸਿੰਘ, ਰਮਨ ਕੁਮਾਰ, ਹਰਜੀਤ ਸਿੰਘ, ਜਗਦੀਪ ਸਿੰਘ, ਦਲਬੀਰ ਸਿੰਘ, ਅਮਨ, ਵਿਨੋਦ ਕਪੂਰ, ਜਸਵੰਤ ਸਿੰਘ ਪੱਡਾ, ਸੰਤੋਖ ਸਿੰਘ ਸਾਹੀ, ਭਗਤ ਸਿੰਘ, ਰੇਸ਼ਮ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਰਤਨ ਸਿੰਘ ਭੰਡਾਲ, ਇੰਜ. ਅਵਤਾਰ ਸਿੰਘ, ਜਗਵੀਰ ਸਿੰਘ, ਡਾ. ਬਲਦੇਵ ਸਿੰਘ, ਪਿ੍ੰਸੀਪਲ ਸਰਬਜੀਤ ਸਿੰਘ ਧੀਰ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਰਾਜਵਿੰਦਰ ਕੌਰ, ਦਲਜੀਤ ਕੌਰ, ਹਰਜੀਤ ਕੌਰ, ਸੁਖਦੀਪ ਕੌਰ, ਬਲਵਿੰਦਰ ਕੌਰ, ਕੁਲਦੀਪ ਕੌਰ, ਮਹਿੰਦਰ ਕੌਰ, ਜਸਵਿੰਦਰਪਾਲ ਕੌਰ, ਹਰਪ੍ਰੀਤ ਕੌਰ, ਗੁਰਮੀਤ ਕੌਰ ਤੇ ਹੋਰ ਹਾਜ਼ਰ ਸਨ |
ਫਗਵਾੜਾ ਦੇ ਗੁਰਦੁਆਰਾ ਰਾਮਗੜ੍ਹੀਆ ਵਿਖੇ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਗੁਰਦੁਆਰਾ ਰਾਮਗੜ੍ਹੀਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ 'ਤੇ ਪਿਛਲੇ ਤਿੰਨ ਰੋਜ਼ਾ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨਾਂ ਵਿਚ ਢਾਡੀ ਬੀਬੀ ਸੰਦੀਪ ਕੌਰ ਭੁੱਲਾਰਾਈ, ਭਾਈ ਗੁਰਦੀਪ ਸਿੰਘ ਪ੍ਰੇਮਪੁਰ ਵਾਲੇ ਜਥਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਸਮਾਗਮ ਦੌਰਾਨ ਹੋਰ ਵੀ ਜਥਿਆਂ ਨੇ ਹਾਜ਼ਰੀ ਲਗਵਾਈ | ਅੰਤ ਵਿਚ ਜਤਿੰਦਰ ਸਿੰਘ ਕੁੰਦੀ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਜਤਿੰਦਰ ਸਿੰਘ ਕੁੰਦੀ, ਅਜੀਤ ਸਿੰਘ, ਰਘੁਬੀਰ ਸਿੰਘ, ਗਿਆਨ ਸਿੰਘ, ਹਰਜੀਤ ਸਿੰਘ ਜੀਤਾ, ਹਰਦੀਪ ਸਿੰਘ ਹੈਪੀ, ਰਜਿੰਦਰ ਸਿੰਘ, ਕ੍ਰਿਪਾਲ ਸਿੰਘ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |
ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਵਿਖੇ
ਨਡਾਲਾ, (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਭ ਤੋਂ ਪਹਿਲਾਂ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ, ਕਵਿਤਾ, ਗੁਰੂ ਜੀ ਦੀ ਜੀਵਨੀ ਬਾਰੇ ਦੱਸਿਆ ਗਿਆ | ਇਸ ਤੋਂ ਬਾਅਦ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ | ਇਸੇ ਤਰ੍ਹਾਂ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਧਾਰਮਿਕ ਫ਼ਿਲਮ ਦਿਖਾਈ ਗਈ | ਕਿੰਡਰ ਗਾਰਟਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤਾ ਗਿਆ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ | ਇਸ ਦੌਰਾਨ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਤੋਂ ਆਏ ਮਹਾਨ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਦਲਵੀਰ ਕੌਰ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਦਲਵੀਰ ਕੌਰ ਮਾਨ , ਰਜਵੰਤ ਕੌਰ, ਮੋਨਿਕਾ ਅਰੋੜਾ, ਵਿਜੇ ਜੋਸ਼ੀ, ਗੁਰਪ੍ਰੀਤ ਸਿੰਘ ਅਤੇ ਹੋਰ ਸਕੂਲ ਸਟਾਫ਼ ਹਾਜ਼ਰ ਸੀ |
ਫਗਵਾੜਾ ਦੇ ਗੁਰਦੁਆਰਾ ਸਿੰਘ ਸਭਾ ਨਿੰਮਾਵਾਲੀ ਵਿਖੇ
ਫਗਵਾੜਾ, 5 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਗੁਰਦੁਆਰਾ ਸਿੰਘ ਸਭਾ ਨਿੰਮਾਵਾਲਾ ਫਗਵਾੜਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਵਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ 'ਤੇ ਰਾਤ ਵੇਲੇ ਸਜੇ ਧਾਰਮਿਕ ਦੀਵਾਨਾ ਵਿਚ ਪੰਥ ਪ੍ਰਸਿੱਧ ਜਥਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ ਗਿਆ | ਇਸ ਮੌਕੇ ਤੇ ਵੱਖ ਵੱਖ ਸੇਵਾ ਕਰ ਰਹੀਆਂ ਧਾਰਮਿਕ ਸੁਸਾਇਟੀ ਨੰੂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ 'ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਅਨੀਤਾ ਸੋਮ ਪ੍ਰਕਾਸ਼ ਕੈਥ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੋਹਣ ਸਿੰਘ ਗਾਂਧੀ ਅਤੇ ਗੁਰਮੀਤ ਸਿੰਘ ਵਾਲੀਆ ਵੱਲੋਂ ਇਸ ਮੌਕੇ ਤੇ ਸਹਿਯੋਗ ਦੇਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਜਿਨ੍ਹਾਂ ਨੂੰ ਵੀ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ | ਇਸ ਮੌਕੇ 'ਤੇ ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਨੀਤਾ ਸੋਮ ਪ੍ਰਕਾਸ਼, ਗੁਰਮੀਤ ਸਿੰਘ ਵਾਲੀਆ, ਅਵਤਾਰ ਸਿੰਘ ਮੰਡ, ਮਲਕੀਤ ਸਿੰਘ ਰਘਬੋਤਰਾ, ਇੰਦਰ ਸਿੰਘ , ਬਲਜੀਤ ਸਿੰਘ, ਬੱਬੂ ਵਾਲੀਆ, ਜੋਗਿੰਦਰ ਸਿੰਘ ਘਟੋੜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਫਗਵਾੜਾ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ
ਫਗਵਾੜਾ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਵਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ ਇਸ ਮੌਕੇ ਤੇ ਪਿਛਲੇ ਤਿੰਨ ਰੋਜ਼ਾ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜੇ ਜਿਸ ਵਿਚ ਭਾਈ ਬਲਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਜੱਥਾ, ਭਾਈ ਗੁਰਮੁਖ ਸਿੰਘ ਮਾਨਾਵਾਲੀ, ਭਾਈ ਨਰਿੰਦਰ ਸਿੰਘ ਕਥਾਵਾਚਕ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਵੀ ਕੀਰਤਨ ਰਾਹੀ ਹਾਜ਼ਰੀ ਲਗਵਾਈ | ਅੰਤ ਵਿਚ ਪ੍ਰਬੰਧਕਾਂ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਰਣਜੀਤ ਸਿੰਘ ਖੁਰਾਣਾ, ਰਜਿੰਦਰ ਸਿੰਘ ਚੰਦੀ, ਅਵਤਾਰ ਸਿੰਘ ਭੁੰਗਰਨੀ, ਸਤਨਾਮ ਸਿੰਘ ਅਰਸ਼ੀ, ਗੁਰਦੀਪ ਸਿੰਘ ਖੇੜਾ, ਸਤਵੀਰ ਸਿੰਘ ਵਾਲੀਆ ਪ੍ਰਧਾਨ, ਗਜਵੀਰ ਸਿੰਘ ਵਾਲੀਆ ਸਾਬਕਾ ਕੌਂਸਲਰ, ਗੁਰਨਾਮ ਸਿੰਘ, ਗਗਨਦੀਪ ਸਿੰਘ, ਪ੍ਰਭਜੋਤ ਸਿੰਘ, ਧਰਮਾਪਾਲ ਸਿੰਘ, ਸਰਬਜੀਤ ਸਿੰਘ ਵਾਲੀਆ, ਜਸਵੀਰ ਸਿੰਘ, ਸਰਬਜੀਤ ਸਿੰਘ ਵਾਲੀਆ, ਰਜਿੰਦਰ ਸਿੰਘ ਬਾਵਾ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਅਕਾਲੀ ਗੁਰਦੁਆਰਾ ਬੰਗਾ ਰੋਡ ਵਿਖੇ
ਅਕਾਲੀ ਗੁਰਦੁਆਰਾ ਬੰਗਾ ਰੋਡ ਫਗਵਾੜਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਏ ਗਏ ਇਸ ਮੌਕੇ ਤੇ ਪਿਛਲੇ ਤਿੰਨ ਰੋਜ਼ਾ ਤੋ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਗੁਰਮਨਪ੍ਰੀਤ ਸਿੰਘ, ਭਾਈ ਹਰਮਨਪ੍ਰੀਤ ਸਿੰਘ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ ਗਿਆ | ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇਸਤਰੀ ਵਿੰਗ ਅਕਾਲੀ ਗੁਰਦੁਆਰਾ ਫਗਵਾੜਾ ਦੀਆਂ ਬੀਬੀਆਂ ਆਪਣੇ ਜਥੇ ਸਮੇਤ ਆਦਿ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀ ਨਿਹਾਲ ਕੀਤਾ | ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਮਹਾਨ ਸ਼ਖ਼ਸੀਅਤਾਂ ਅਤੇ ਰਾਗੀ ਜਥਿਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਦਵਿੰਦਰ ਸਿੰਘ ਨੇ ਅਦਾ ਕੀਤੀ | ਇਸ ਮੌਕੇ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਵਤਾਰ ਸਿੰਘ ਭੁੰਗਰਨੀ ਸੂਬਾਈ ਅਕਾਲੀ ਆਗੂ, ਬਲਜਿੰਦਰ ਸਿੰਘ ਠੇਕੇਦਾਰ ਸੂਬਾਈ ਅਕਾਲੀ ਆਗੂ , ਮਲਕੀਤ ਸਿੰਘ ਰਘਬੋਤਰਾ, ਬਹਾਦਰ ਸਿੰਘ ਸੰਗਤਪੁਰ, ਸੁਖਵੰਤ ਸਿੰਘ ਬਸਰਾ ਪ੍ਰਧਾਨ, ਸੁਖਵਿੰਦਰ ਸਿੰਘ ਕੰਬੋਜ, ਜਸਵਿੰਦਰ ਸਿੰਘ ਭਗਤਪੁਰਾ, ਹਰਮਿੰਦਰ ਸਿੰਘ ਬਸਰਾ, ਟੇਕ ਚੰਦ ਪੰਨੂ, ਕੁਲਦੀਪ ਸਿੰਘ ਟਰਾਂਸਪੋਰਟ, ਤੇਜਬਿੰਦਰ ਸਿੰਘ ਦੁਸਾਂਝ, ਅਜੀਤ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ, ਗੁਰਬਿੰਦਰ ਸਿੰਘ, ਜਥੇਦਾਰ ਸਤਿੰਦਰ ਸਿੰਘ ਲੁਧਿਆਣੇ ਵਾਲੇ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਗੁਰਦੁਆਰਾ ਅਰਬਨ ਸਟੇਟ 'ਚ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾ ਪ੍ਰਕਾਸ਼ ਪੁਰਬ ਫਗਵਾੜਾ ਅਰਬਨ ਸਟੇਟ ਦੀ ਸਮੁੱਚੀ ਸੰਗਤ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨਾ ਵਿਚ ਭਾਈ ਬਲਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਉਪਰੰਤ ਭਾਈ ਸ਼ਮਸ਼ੇਰ ਸਿੰਘ ਗੁਰਦੁਆਰਾ ਚੌੜਾ ਖੂਹ ਨੇ ਵੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਅੰਤ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਮੈਡਮ ਅਨੀਤਾ ਸੋਮ ਪ੍ਰਕਾਸ਼, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਵਤਾਰ ਸਿੰਘ ਭੁੰਗਰਨੀ, ਗੁਰਦੀਪ ਸਿੰਘ ਖੇੜਾ, ਧਰਮਿੰਦਰ ਕੁਮਾਰ ਟੋਨੀ, ਅਵਤਾਰ ਸਿੰਘ ਮੰਗੀ, ਹਰਵਿੰਦਰ ਸਿੰਘ ਲਵਲੀ ਵਾਲੀਆ ਪ੍ਰਧਾਨ, , ਐਸ. ਪੀ. ਸਿੰਘ, ਸੁਖਜਿੰਦਰ ਸਿੰਘ, ਇਕਬਾਲ ਸਿੰਘ ਪ੍ਰਮਾਰ, ਪਰਮਜੀਤ ਸਿੰਘ, ਜਗਤਾਰ ਸਿੰਘ, ਪ੍ਰੇਮ ਸਿੰਘ, ਗੁਰਦੀਪ ਸਿੰਘ ਸੈਣੀ, ਦਵਿੰਦਰਵੀਰ ਸਿੰਘ, ਸ਼ਰਨਜੀਤ ਸਿੰਘ , ਬਹਾਦਰ ਸਿੰਘ ਸੰਗਤਪੁਰ, ਜਥੇਦਾਰ ਸਰੂਪ ਸਿੰਘ ਖਲਵਾੜਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ
ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ 'ਤੇ ਪਿਛਲੇ ਤਿੰਨ ਰੋਜ਼ਾ ਤੋਂ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਬਲਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ, ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ, ਢਾਡੀ ਭਾਈ ਅਮਰਜੀਤ ਸਿੰਘ ਭਰੋਲੀ, ਢਾਡੀ ਭਾਈ ਲਖਵਿੰਦਰ ਸਿੰਘ ਨਿਮਾਣਾ, ਭਾਈ ਗੁਰਮੁਖ ਸਿੰਘ ਫਗਵਾੜਾ ਵਾਲੇ, ਭਾਈ ਕਰਮਜੀਤ ਸਿੰਘ ਜਲੰਧਰ ਵਾਲੇ, ਤੋ ਇਲਾਵਾ ਹੋਰ ਵੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾ ਰਾਹੀ ਗੁਰਇਤਿਹਾਸ ਸਰਵਣ ਕਰਵਾਇਆ | ਅੰਤ ਵਿਚ ਪ੍ਰਬੰਧਕਾ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਐਡਵੋਕੇਟ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਰਣਜੀਤ ਸਿੰਘ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਵਤਾਰ ਸਿੰਘ ਭੁੰਗਰਨੀ, ਹੈੱਡਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਖੁਰਮਪੁਰ, ਮੈਨੇਜਰ ਨਰਿੰਦਰ ਸਿੰਘ, ਧਾਰਮਿਕ ਆਗੂ ਭਾਈ ਸਤਨਾਮ ਸਿੰਘ ਅਰਸ਼ੀ, ਗੁਰਦੀਪ ਸਿੰਘ ਖੇੜਾ, ਹੈੱਡਗ੍ਰੰਥੀ ਭਾਈ ਬਲਵਿੰਦਰ ਸਿੰਘ, ਜਸਵੀਰ ਸਿੰਘ ਟਿੱਬੀ, ਅਵਤਾਰ ਸਿੰਘ ਮੰਗੀ, ਪਰਮਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ ਘੁੰਮਣ, ਫ਼ਤਿਹ ਸਿੰਘ, ਮੋਹਨ ਸਿੰਘ, ਭਾਈ ਬਲਵਿੰਦਰ ਸਿੰਘ, ਦਵਿੰਦਰ ਸਿੰਘ, ਸੁਖਵੰਤ ਸਿੰਘ, ਨਰਿੰਦਰ ਸਿੰਘ, ਜਤਿੰਦਰ ਸਿੰਘ ਖ਼ਾਲਸਾ, ਤਰਸੇਮ ਸਿੰਘ ਸੇਮੀ, ਅਮਰਜੀਤ ਸਿੰਘ ਬੱਬਲੀ, ਗੁਰਪ੍ਰੀਤ ਸਿੰਘ, ਜਥੇਦਾਰ ਸਰੂਪ ਸਿੰਘ ਖਲਵਾੜਾ, ਬਲਵੀਰ ਸਿੰਘ ਖਲਵਾੜਾ, ਬੀਬੀ ਸਰਬਜੀਤ ਕੌਰ, ਬੀਬੀ ਪਰਮਜੀਤ ਕੌਰ ਕੰਬੋਜ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ
ਫਗਵਾੜਾ, (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਤੇ ਉਨ੍ਹਾਂ ਗੁਰੂ ਜੀ ਦੇ ਸਾਦਗੀ ਪੂਰਨ ਜੀਵਨ, ਕਰੁਣਾ, ਸੇਵਾ ਭਾਵਨਾ ਤੇ ਸੱਚ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਪੀ.ਪੀ.ਟੀ ਦੀ ਪੇਸ਼ਕਾਰੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਮਹੱਤਵਪੂਰਣ ਘਟਨਾਵਾਂ ਦਰਸਾਈਆਂ ਗਈਆਂ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਬੱਚਿਆਂ ਦੇ ਯਤਨਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅੱਜ ਵੀ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ, ਸਾਨੂੰ ਉਨ੍ਹਾਂ ਦੇ ਦਰਸਾਏ ਰਸਤਿਆਂ 'ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ |
ਸਵਾਗਤ ਕੀਤਾ ਗਿਆ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ | ਇਸ ਸਮੇਂ ਕਮਲਜੀਤ ਸਿੰਘ ਤੁਲੀ ਮਾਸਟਰ ਘੁੰਮਣ ਸਿੰਘ ਤੇ ਹੋਰ ਹਾਜ਼ਰ ਸਨ |
ਮੀਖੋਵਾਲ ਪੱਤੀ ਵਲੋਂ ਨਗਰ ਕੀਰਤਨ ਦਾ ਸਵਾਗਤ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਅਸਥਾਨ ਤੋਂ ਸਜਾਏ ਗਏ ਨਗਰ ਕੀਰਤਨ ਦਾ ਮੀਖੋਵਾਲ ਪੱਤੀ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ ਗਿਆ | ਇਸ ਸਮੇਂ ਜਿੱਥੇ ਗੁਰੂ ਸਾਹਿਬ ਜੀ ਨੂੰ ਰੁਮਾਲਾ ਭੇਟ ਕੀਤਾ ਗਿਆ ਉੱਥੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਸਮੇਂ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਬੀਬੀ ਦਲਜੀਤ ਕੌਰ ਜਗਜੀਤ ਸਿੰਘ ਜੱਗੀ ਕੁਲਬੀਰ ਸਿੰਘ ਸਰੂਪ ਸਿੰਘ ਰੂਪ ਸਿੰਘ ਖਾਸਰੀਆ ਲਵਪ੍ਰੀਤ ਸਿੰਘ ਪਿ੍ੰਸ ਨਿਸ਼ਾਨ ਸਿੰਘ ਕਾਨੰੂਗੋ ਸੁਰਜੀਤ ਸਿੰਘ ਜਗਤਾਰ ਸਿੰਘ ਸੰਤੋਖ ਸਿੰਘ ਜਗਜੀਤ ਸਿੰਘ ਦਾਰਾ ਹੈਪੀ ਮਨਪ੍ਰੀਤ ਸਿੰਘ ਐਮਪੀ ਸਰੂਪ ਸਿੰਘ ਖਸਰੀਆ ਸਾਬਕਾ ਵਾਈਸ ਪ੍ਰਧਾਨ ਸੁਖਵਿੰਦਰ ਕੌਰ ਖਾਸਰੀਆ ਜੇਪੀ ਬੇਗੋਵਾਲ ਆਦਿ ਹਾਜ਼ਰ ਸਨ |
ਅੱਡਾ ਸਤਿਗੁਰ ਰਾਖਾ 'ਤੇ ਨਗਰ ਕੀਰਤਨ ਦਾ ਸਵਾਗਤ
ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਸਥਾਨ ਤੋਂ ਸਜਾਏ ਗਏ ਨਗਰ ਕੀਰਤਨ ਦਾ ਜਿੱਥੇ ਥਾਂ-ਥਾਂ ਸਵਾਗਤ ਕੀਤਾ ਗਿਆ ਉੱਥੇ ਅੱਡਾ ਸਤਿਗੁਰੂ ਰਾਖਾ ਵਿਖੇ ਨਗਰ ਕੀਰਤਨ ਦਾ ਦਾ ਸਵਾਗਤ ਭੁਪਿੰਦਰ ਸਿੰਘ ਬਲਵਿੰਦਰ ਸਿੰਘ ਦੀਦਾਰ ਸਿੰਘ ਜੱਗੀ ਸਤਿਗੁਰ ਰਾਖਾ ਅੱਡਾ ਤੇ ਸਿਮਰਨਜੀਤ ਸਿੰਘ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵੱਲੋਂ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਬੜੇ ਸਤਿਕਾਰ ਨਾਲ ਸੰਗਤਾਂ ਨੂੰ ਛਕਾਇਆ ਗਿਆ |
ਕਰਤਾਰ ਹਸਪਤਾਲ ਬੇਗੋਵਾਲ ਵਲੋਂ ਸਵਾਗਤ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਸਥਾਨ ਤੋਂ ਸਜਾਏ ਗਏ ਨਗਰ ਕੀਰਤਨ ਦਾ ਕਰਤਾਰ ਹੋਸਪਿਟਲ ਦੇ ਮੁੱਖ ਪ੍ਰਬੰਧਕ ਡਾਕਟਰ ਸਤਵੰਤ ਸਿੰਘ ਤੇ ਉਨ੍ਹਾਂ ਦੀ ਪੂਰੀ ਡਾਕਟਰੀ ਟੀਮ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਨਾਲ ਹੀ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ | ਇਸ ਸਮੇਂ ਡਾਕਟਰ ਲਵਜੋਤ ਸਿੰਘ, ਡਾਕਟਰ ਨਵਨੀਤ ਕੌਰ, ਡਾਕਟਰ ਰਵਨੀਤ ਕੌਰ, ਡਾਕਟਰ ਲਵਪ੍ਰੀਤ ਕੌਰ, ਹਰਦੀਪ ਕੌਰ ਵੱਲੋਂ ਵੀ ਸਵਾਗਤ ਕੀਤਾ ਗਿਆ |
ਪਰਮਜੀਤ ਹਸਪਤਾਲ ਵਲੋਂ ਨਗਰ ਕੀਰਤਨ ਦਾ ਸਵਾਗਤ
ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਜਾਏ ਗਏ ਨਗਰ ਕੀਰਤਨ ਦਾ ਪਰਮਜੀਤ ਹੋਸਪਿਟਲ ਵਿਖੇ ਪੁੱਜਣ ਤੇ ਡਾਕਟਰ ਤਰਸੇਮ ਸਿੰਘ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ ਤੇ ਨਾਲ ਹੀ ਸੰਗਤਾਂ ਲਈ ਫਲ ਦੇ ਪ੍ਰਸ਼ਾਦ ਵਰਤਾਏ ਗਏ | ਇਸ ਸਮੇਂ ਡਾਕਟਰ ਮਨਿੰਦਰ ਪਾਲ ਸਿੰਘ ਪਰਮਜੀਤ ਕੌਰ ਤੇ ਸਾਚੀ ਘੋਤੜਾ ਆਦਿ ਹਾਜ਼ਰ ਸਨ |
<br/>
 

ਪਿਛਲੀ ਖ਼ਬਰ ਕਾਰ ਵਲੋਂ ਫ਼ੇਟ ਮਾਰਨ ਕਾਰਨ ਮਹਿਲਾ ਜ਼ਖ਼ਮੀ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ-ਅੰਮਿ੍ਤਸਰ ਸਾਈਕਲ ਯਾਤਰਾ 20 ਨੂੰ ਅੰਮਿ੍੍ਰਤਸਰ ਪਹੁੰਚੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।