15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਹਿਲਾ ਦਾ ਏ.ਟੀ.ਐਮ ਕਾਰਡ ਬਦਲ ਕੇ ਮਾਰੀ ਠੱਗੀ

ਅਜੀਤ ਡੈਸਕ 04-11-2025
ਫਗਵਾੜਾ, 3 ਨਵੰਬਰ (ਹਰਜੋਤ ਸਿੰਘ ਚਾਨਾ)-ਇੱਕ ਮਹਿਲਾ ਦਾ ਏ.ਟੀ.ਐਮ ਕਾਰਡ ਬਦਲ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਨੇ ਦੱਸਿਆ ਕਿ ਉਸਦਾ ਖਾਤਾ ਇੰਡੀਅਨ ਬੈਂਕ ਬਰਾਂਚ 'ਚ ਹੈ ਤੇ ਅੱਜ ਉਹ ਪੰਜਾਬ ਨੈਸ਼ਨਲ ਬੈਂਕ ਬੰਗਾ ਰੋਡ ਦੇ ਏ.ਟੀ.ਐਮ ਬੂਥ ਤੋਂ ਪੈਸੇ ਕਢਵਾਉਣ ਲਈ ਗਈ ਸੀ ਜਿੱਥੇ 3-4 ਹੋਰ ਲੋਕ ਵੀ ਖੜ੍ਹੇ ਸਨ | ਜਿਨ੍ਹਾਂ 'ਚੋਂ ਇੱਕ ਵਿਅਕਤੀ ਨੇ ਪੈਸੇ ਕਢਵਾਉਣ 'ਚ ਮੇਰੀ ਮਦਦ ਕਰਨ ਦੇ ਝਾਂਸੇ 'ਚ ਲੈ ਕੇ ਗੱਲਾ ਗੱਲਾ 'ਚ ਮੇਰਾ ਏ.ਟੀ.ਐਮ ਕਾਰਡ ਬਦਲੀ ਕਰ ਲਿਆ ਤੇ ਜਦੋਂ ਪੈਸੇ ਵਾਪਸ ਕਢਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪਿੰਨ ਗਲਤ ਆ ਰਿਹਾ ਸੀ ਤੇ ਬਾਅਦ 'ਚ ਉਸ ਨੂੰ ਘਰ ਆ ਕੇ ਦੋ ਮੈਸੇਜ ਆਏ ਜਿਨ੍ਹਾਂ 'ਚ ਨਿਊ ਜੌੜਾ ਜਿਊਲਰਜ਼ ਦੇ ਨਾਮ ਪਰ 51800 ਰੁਪਏ ਤੇ 46800 ਰੁਪਏ ਦੀਆਂ ਦੋ ਐਂਟਰੀਆਂ ਕਰਕੇ 98 ਹਜ਼ਾਰ 600 ਰੁਪਏ ਦੀ ਠੱਗੀ ਕੀਤੀ ਹੈ | ਘਟਨਾ ਸਬੰਧੀ ਉਨ੍ਹਾਂ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਨੌਸਰਬਾਜ਼ ਦੀ ਸੀ.ਸੀ.ਟੀ.ਵੀ. ਫ਼ੁਟੇਜ ਵੀ ਕੈਮਰੇ 'ਚ ਕੈਦ ਹੋ ਗਈ |
ਪਿਛਲੀ ਖ਼ਬਰ ਗਰਮ ਤੇਲ ਦੀ ਕੜਾਹੀ 'ਚ ਡਿੱਗਣ ਕਾਰਨ ਹਲਵਾਈ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਸ੍ਰੀ ਬੇਰ ਸਾਹਿਬ ਦੇ ਕੀਤੇ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।