17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਦਿਵਸ ਸੰਬੰਧੀ ਦਿਵਿਆ ਜਯੋਤੀ ਜਗਿ੍ਤੀ ਸੰਸਥਾਨ ਵਲੋਂ ਪਿੰਡ ਰਾਜਪੁਰ ਵਿਚ ਸਮਾਗਮ <br/>

ਅਜੀਤ ਡੈਸਕ 18-10-2025
ਕਪੂਰਥਲਾ, 17 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਦਿਵਸ ਦੀ ਖ਼ੁਸ਼ੀ ਵਿਚ ਪਿੰਡ ਰਾਜਪੁਰ ਵਿਚ ਦਿਵਿਆ ਜਯੋਤੀ ਜਗਿ੍ਤੀ ਸੰਸਥਾਨ ਦੀ ਕਪੂਰਥਲਾ ਸ਼ਾਖਾ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਵਾਮੀ ਦਿਨਕਰਾਨੰਦ ਭਗਵਾਨ ਵਾਲਮੀਕਿ ਦੇ ਜੀਵਨ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸਿ੍ਸ਼ਟੀ ਦੇ ਕਰਤਾ ਬ੍ਰਹਮ-ਗਿਆਨੀ ਮਹਾਂਰਿਸ਼ੀ ਵਾਲਮੀਕਿ ਨੇ ਆਪਣੀ ਸ਼ਰਨ ਵਿਚ ਆਏ ਹਰ ਜੀਵ ਨੂੰ ਬ੍ਰਹਮ ਗਿਆਨ ਨਾਲ ਜੋੜ ਕੇ ਉਨ੍ਹਾਂ ਦੀ ਆਤਮਾ ਦਾ ਕਲਿਆਣ ਕੀਤਾ | ਉਨ੍ਹਾਂ ਦਾ ਜੀਵਨ ਅਤੇ ਰਚਨਾ ਮਹਾਂਕਾਵਿ ਦੋਨੇ ਗਿਆਨ, ਤਪੱਸਿਆ ਤੇ ਨਿਮਰਤਾ ਦਾ ਪ੍ਰਤੀਕ ਹਨ | ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਮਨਾਉਂਦਾ ਹੈ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਲਾਗੂ ਨਹੀਂ ਕਰਦਾ, ਜਿਸ ਕਾਰਨ ਜੀਵਨ ਭਰ ਵਿਚ ਅਸ਼ਾਂਤ ਰਹਿੰਦਾ ਹੈ | ਸਵਾਮੀ ਦਿਨਕਰਾਨੰਦ ਨੇ ਕਿਹਾ ਕਿ ਇਹ ਮਹਾਨ ਦਿਹਾੜੇ ਸਾਨੂੰ ਮੁੜ ਆਪਣੇ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਣਾ ਦਿੰਦੇ ਹਨ | ਇਸ ਮੌਕੇ ਪਿੰਡ ਪਿੰਡ ਧਾਲੀਵਾਲ, ਘੁੱਗ ਬੇਟ, ਅਲੌਦੀਪੁਰ, ਨਗਰ ਪੰਚਾਇਤ ਰਾਜਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸਮਾਗਮ ਵਿਚ ਸ਼ਾਮਿਲ ਹੋਈਆਂ |

ਪਿਛਲੀ ਖ਼ਬਰ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵਿਖੇ ਗੁਰਮਤਿ ਸਮਾਗਮ ਕਰਵਾਏ <br/> ਅਗਲੀ ਖ਼ਬਰ ਲਿਟਲ ਏਾਜਲਸ ਕੋ ਐੱਡ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਇੰਟੇਕ ਨੈਸ਼ਨਲ ਹੈਰੀਟੇਜ ਕੁਇਜ਼ ਮੁਕਾਬਲੇ ਵਿਚ ਦੂਜਾ ਸਥਾਨ ਲਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।