18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਿਲੰਕ ਸੜਕਾਂ ਦੀਆਂ ਬਰਮਾਂ 'ਤੇ ਕਿਸਾਨਾਂ ਵਲੋਂ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 18-10-2025
ਤਲਵੰਡੀ ਚੌਧਰੀਆਂ 17 ਅਕਤੂਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਤੋਂ ਨੂਰਪੁਰ ਤੇ ਤਲਵੰਡੀ ਚੌਧਰੀਆਂ ਤੋਂ ਸ਼ਾਲਾਪੁਰ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ | ਇੱਥੇ ਗੌਰ ਤਲਬ ਹੈ ਕਿ ਇਨ੍ਹਾਂ ਲਿੰਕ ਸੜਕਾਂ ਦੀਆਂ ਬਰਮਾ 'ਤੇ ਕਿਸਾਨਾਂ ਵਲੋਂ ਨਜਾਇਜ਼ ਕਬਜ਼ੇ ਕਰਕੇ ਆਪਣੀਆਂ ਜ਼ਮੀਨ ਨਾਲ ਰਲਾ ਲਈਆਂ ਹਨ | ਜਿਸ ਕਰਕੇ ਇਨ੍ਹਾਂ ਸੜਕਾਂ 'ਤੇ ਆਵਾਜਾਈ ਬਹੁਤ ਪ੍ਰਭਾਵਿਤ ਹੁੰਦੀ ਹੈ | ਜਿਸ ਕਰਕੇ ਸਕੂਲੀ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬਰਮਾ ਨਾ ਹੋਣ ਕਾਰਨ ਦੀ ਆਵਾਜਾਈ ਬੰਦ ਹੋ ਜਾਂਦੀ ਹੈ | ਦੂਜੇ ਪਾਸੇ ਤੋਂ ਆ ਰਹੀ ਗੱਡੀ ਬਰਮ ਨਾ ਹੋਣ ਕਾਰਨ ਕਿਸੇ ਮੋਟਰ ਨੂੰ ਜਾਂਦੇ ਰਾਹ 'ਤੇ ਗੱਡੀ ਨੂੰ ਖੜੀ ਕਰਨੀ ਪੈਂਦੀ ਹੈ | ਜਿਸ ਕਰਕੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਜਦੋਂ ਇਸ ਸਮੱਸਿਆ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ | ਅਸੀਂ ਕਿਸਾਨਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ, ਪਰ ਕੋਈ ਮੰਨਣ ਨੂੰ ਤਿਆਰ ਨਹੀਂ | ਆਮ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਕਿਸਾਨਾਂ ਨੇ ਝੋਨੇ ਵੱਢ ਲਏ ਹਨ ਤੇ ਪੈਲੀਆਂ ਖ਼ਾਲੀ ਪਈਆਂ ਹਨ ਤੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗੇ ਤਾਂ ਬਰਮਾ ਦੇ ਨਜਾਇਜ਼ ਕਬਜ਼ੇ ਇੱਕ ਦਿਨ ਵਿਚ ਛਡਾਏ ਜਾ ਸਕਦੇ ਹਨ ਤੇ ਲਿੰਕ ਰੋਡਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ |
ਪਿਛਲੀ ਖ਼ਬਰ ਚੀਫ਼ ਜਸਟਿਸ ਨਾਲ ਸੁਪਰੀਮ ਕੋਰਟ 'ਚ ਵਾਪਰੀ ਘਟਨਾ ਸੰਵਿਧਾਨ ਦਾ ਅਪਮਾਨ ਕਰਨ ਤੋਂ ਘੱਟ ਨਹੀਂ-ਪਰਵਿੰਦਰ ਸਿੰਘ ਢੋਟ ਅਗਲੀ ਖ਼ਬਰ ਪੈਸਿਆਂ ਦੀ ਖ਼ਾਤਰ ਸਾਜਿਸ਼ ਰਚ ਕੇ ਭਰਾ ਨੇ ਹੀ ਕਰਵਾਇਆ ਆਪਣੇ ਛੋਟੇ ਭਰਾ ਦਾ ਕਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।