19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਿਦੇਸ਼ ਜਾਣ ਲਈ ਵਿਆਹ ਕਰਕੇ ਗਹਿਣੇ ਤੇ ਪੈਸੇ ਹੜੱਪਣ ਸੰਬੰਧੀ ਤਿੰਨ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 23-09-2025

ਫਗਵਾੜਾ, 22 ਸਤੰਬਰ (ਹਰਜੋਤ ਸਿੰਘ ਚਾਨਾ)-ਵਿਦੇਸ਼ ਜਾਣ ਲਈ ਵਿਆਹ ਕਰਕੇ ਸੋਨੇ ਦੇ ਗਹਿਣੇ ਤੇ ਪੈਸੇ ਹੜੱਪ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧਾਰਾ 406, 498-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨਿਰਮਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪ੍ਰੀਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਲੜਕੀ ਨੇਹਾ ਮਹੇ ਨਾਲ ਵਿਦੇਸ਼ ਕੈਨੇਡਾ ਜਾਣ ਲਈ ਸ਼ਾਦੀ ਕਰਕੇ ਸੋਨੇ ਦੇ ਗਹਿਣੇ ਤੇ ਪੈਸੇ ਹੜੱਪ ਕੀਤੇ ਹਨ | ਜਿਸ ਸਬੰਧ 'ਚ ਪੁਲਿਸ ਨੇ ਸੁਸ਼ੀਲ ਵਾਸਨ ਪੁੱਤਰ ਜੈ ਪਾਲ ਵਾਸਨ ਵਾਸੀ ਗੁਲਮਾਰਗ ਐਵੀਨਿਊ ਜਲੰਧਰ, ਸੰਤੋਸ਼ ਵਾਸਨ ਪਤਨੀ ਲੇਟ ਜੈ ਪਾਲ ਵਾਸਨ ਵਾਸੀ ਗੁਲਮਾਰਗ ਐਵੀਨਿਊ ਡਾਕਖ਼ਾਨਾ ਲੱਧੇਵਾਲ ਜਲੰਧਰ ਤੇ ਸਿਖਾ ਹੀਰ ਪੁੱਤਰੀ ਜੈ ਪਾਲ ਵਾਸਨ ਵਾਸੀ ਲੱਧੇਵਾਲ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਖੱਡੇ ਵਿਚ ਡਿਗਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਸੜਕ ਹਾਦਸੇ ਵਿਚ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।