11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੁਰਾਣੀ ਸਬਜ਼ੀ ਮੰਡੀ ਨੇੜੇ ਬਾਰਿਸ਼ ਕਾਰਨ ਮਕਾਨ ਡਿਗਿਆ <br/>

ਅਜੀਤ ਡੈਸਕ 02-09-2025
ਕਪੂਰਥਲਾ, 1 ਸਤੰਬਰ (ਅਮਨਜੋਤ ਸਿੰਘ ਵਾਲੀਆ)-ਲਗਭਗ ਇਕ ਹਫ਼ਤੇ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਜਿੱਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਬਾਰਿਸ਼ ਕਾਰਨ ਕਈਆਂ ਦੇ ਮਕਾਨ ਵੀ ਡਿਗ ਰਹੇ ਹਨ | ਅੱਜ ਸਵੇਰੇ ਪੁਰਾਣੀ ਸਬਜ਼ੀ ਮੰਡੀ ਨੇੜੇ ਛੱਤੀ ਗਲੀ ਵਿਖੇ ਇੱਕ ਪੁਰਾਣਾ ਤਿੰਨ ਮੰਜ਼ਲੀ ਮਕਾਨ ਬਾਰਿਸ਼ ਕਾਰਨ ਅਚਾਨਕ ਡਿਗ ਪਿਆ ਗਨੀਮਤ ਰਹੇ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਸ ਸਬੰਧੀ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਮਕਾਨ ਲਗਭਗ ਸਵੇਰੇ 7 ਵਜੇ ਅਚਾਨਕ ਡਿਗ ਪਿਆ | ਇਸ ਦੌਰਾਨ ਇੱਕ ਮਹਿਲਾ ਨਰਿੰਦਰ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਇੱਥੋਂ ਲੰਘ ਰਹੇ ਸੀ ਦੋ ਚਾਰ ਇੱਟਾਂ ਡਿਗੀਆਂ ਪਰ ਜਦੋਂ ਉਹ ਥੋੜ੍ਹਾ ਅੱਗੇ ਲੰਘ ਗਈ ਤਾਂ ਅਚਾਨਕ ਸਾਰਾ ਮਕਾਨ ਬਾਰਿਸ਼ ਵਿਚ ਗਿੱਲਾ ਹੋਣ ਕਾਰਨ ਢਹਿ ਢੇਰੀ ਹੋ ਗਿਆ | ਰੱਬ ਦਾ ਸ਼ੁਕਰ ਰਿਹਾ ਕਿ ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ | ਪਰ ਘਰ ਨਾਲ ਲੰਘਦੀਆਂ ਬਿਜਲੀ ਦੀਆਂ ਤਾਰਾਂ ਤੇ ਹੋਰ ਤਾਰਾਂ ਵੀ ਟੁੱਟ ਗਈਆਂ ਅਤੇ ਇਲਾਕੇ ਦੀ ਬਿਜਲੀ ਬੰਦ ਹੋ ਗਈ ਹੈ | ਜ਼ਿਕਰਯੋਗ ਹੈ ਕਿ ਕਪੂਰਥਲਾ ਰਿਆਸਤੀ ਸ਼ਹਿਰ ਹੋਣ ਕਾਰਨ ਇਸ ਤਰ੍ਹਾਂ ਦੇ ਕਈ ਮਕਾਨ ਹਨ ਜੋ ਕਿ ਡਿੱਗਣ ਦੇ ਕਿਨਾਰੇ ਹਨ ਉਨ੍ਹਾਂ ਵਿਚ ਕੋਈ ਰਹਿ ਵੀ ਨਹੀਂ ਰਿਹਾ, ਪਰ ਇਹ ਮਕਾਨ ਕਿਸੇ ਦਾ ਜਾਨੀ ਨੁਕਸਾਨ ਕਰ ਸਕਦੇ ਹਨ, ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਬਣਦੀ ਕਾਰਵਾਈ |

ਪਿਛਲੀ ਖ਼ਬਰ ਮੀਂਹ ਨਾਲ ਡਿਗੀ ਬੁਟੀਕ ਦੀ ਛੱਤ, ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ <br/> ਅਗਲੀ ਖ਼ਬਰ ਜੇ.ਪੀ.ਜੀ.ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।