28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਿੰਡ ਰਾਵਾਂ ਧੱਕੜਾ ਦੇ ਸੜਕ 'ਤੇ ਬਣੇ ਬੱਸ ਸਟਾਪ ਨਾਲ ਟਕਰਾਇਆ ਟਿੱਪਰ

ਤੇਜ਼ ਰਫ਼ਤਾਰ ਟਿੱਪਰ ਟਕਰਾਉਣ ਕਾਰਨ ਮਲਬੇ ਵਿਚ ਬਦਲਿਆ ਪਿੰਡ ਰਾਵਾਂ ਧੱਕੜਾ ਦਾ ਬੱਸ ਸਟਾਪ | ਤਸਵੀਰ. ਸੁਖਜਿੰਦਰ ਸਿੰਘ <br/> 22-07-2025
ਬੇਗੋਵਾਲ, 21 ਜੁਲਾਈ (ਸੁਖਜਿੰਦਰ ਸਿੰਘ)- ਨਡਾਲਾ-ਬੇਗੋਵਾਲ ਰੋਡ 'ਤੇ ਪਿੰਡ ਰਾਵਾਂ ਧੱਕੜਾ ਦੇ ਬੱਸ ਸਟਾਪ ਨਾਲ ਟਿੱਪਰ ਦੇ ਟਕਰਾਉਣ ਕਾਰਨ ਬੱਸ ਸਟਾਪ ਮਲਬੇ ਵਿਚ ਢੇਰ ਹੋ ਗਿਆ | ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਦਾ ਸਮਾਚਾਰ ਨਹੀਂ ਪ੍ਰਾਪਤ ਹੋਇਆ, ਪਰ ਮਾਲੀ ਨੁਕਸਾਨ ਕਾਫ਼ੀ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਤੜਕਸਾਰ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਪਰ ਰੱਬ ਦਾ ਸ਼ੁਕਰ ਰਿਹਾ ਕਿ ਉਸ ਸਮੇਂ ਬੱਸ ਸਟਾਪ 'ਤੇ ਕੋਈ ਵੀ ਮੌਜੂਦ ਨਹੀਂ ਸੀ, ਜਦੋਂ ਇਹ ਹਾਦਸਾ ਵਾਪਰਿਆ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸਟਾਪ ਦੇ ਨਾਲ ਲੱਗਾ ਗਾਡਰ ਵੀ ਪੁੱਟਿਆ ਗਿਆ ਤੇ ਬੱਸ ਸਟਾਪ ਵੀ ਮਲਬੇ ਵਿਚ ਢੇਰ ਹੋ ਗਿਆ | ਜਦੋਂ ਤੱਕ ਲੋਕਾਂ ਨੂੰ ਪਤਾ ਲੱਗਿਆ, ਉਦੋਂ ਤੱਕ ਟਿੱਪਰ ਡਰਾਈਵਰ ਮੌਕੇ ਤੋਂ ਜਾ ਚੁੱਕਾ ਸੀ, ਹਾਲੇ ਤੱਕ ਕੋਈ ਪਤਾ ਨਹੀਂ ਕਿ ਉਸ ਨੂੰ ਵੀ ਕੋਈ ਸੱਟ ਲੱਗੀ ਹੈ ਜਾਂ ਨਹੀਂ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ 4 ਵਜੇ ਦੇ ਕਰੀਬ ਇੱਥੋਂ ਲੰਘੇ ਤਾਂ ਬੱਸ ਸਟਾਪ ਸਹੀ ਸਲਾਮਤ ਸੀ, ਇਹ ਘਟਨਾ ਸਵੇਰੇ ਤੜਕਸਾਰ ਦੀ ਲੱਗਦੀ ਹੈ | ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਦਿਨ ਵੇਲੇ ਟਿੱਪਰਾਂ ਦੇ ਇੱਥੋਂ ਲੰਘਣ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਹ ਟਿੱਪਰ ਦਿਨ ਰਾਤ ਬਿਨ੍ਹਾਂ ਰੋਕ ਦੇ ਇਸ ਰਸਤੇ ਤੋਂ ਲੰਘਦੇ ਹਨ ਜਿਸ ਦਾ ਸ਼ਿਕਾਰ ਹੋ ਕੇ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ | ਹਲਕਾ ਭੁਲੱਥ ਦੇ ਕਸਬਾ ਨਡਾਲਾ, ਬੇਗੋਵਾਲ ਤੇ ਭੁਲੱਥ ਦੇ ਵਸਨੀਕਾਂ ਨੇ ਕਈ ਵਾਰ ਪ੍ਰਸ਼ਾਸਨ ਤੋਂ ਇਸ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਟਿੱਪਰ ਚਾਲਕ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ | ਇਸ ਸਬੰਧੀ ਬੇਗੋਵਾਲ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਖੰਨਾ ਰੇਕੀ ਸੈਂਟਰ 'ਚ ਸ਼ੱਕੀ ਹਾਲਾਤ 'ਚ ਸ਼ਰਧਾਲੂ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼ ਅਗਲੀ ਖ਼ਬਰ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।