28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦਰਿਆ ਬਿਆਸ ਨੇੜੇ ਜੀ.ਟੀ. ਰੋਡ 'ਤੇ ਸੜਕ ਟੁੱਟੀ ਹੋਣ ਨਾਲ ਵਾਪਰ ਸਕਦੈ ਵੱਡਾ ਹਾਦਸਾ

ਅਜੀਤ ਡੈਸਕ 22-07-2025
ਢਿਲਵਾਂ, 21 ਜੁਲਾਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਜੀ.ਟੀ. ਰੋਡ 'ਤੇ ਦਰਿਆ ਬਿਆਸ ਨਜ਼ਦੀਕ ਸੜਕ ਦੇ ਟੁੱਟ ਜਾਣ ਨਾਲ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਉਕਤ ਸੜਕ ਟੋਲ ਵਸੂਲ ਰਹੀ ਕੰਪਨੀ ਦੇ ਅਧੀਨ ਆਉਂਦੀ ਹੋਣ ਕਰਕੇ ਖ਼ਰਾਬ ਹੋ ਰਹੀ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਪੈ ਰਹੀਆਂ ਬਾਰਸ਼ਾਂ ਦੇ ਕਾਰਨ ਛੋਟੇ ਖੱਡੇ ਵੱਡੇ ਖੱਡਿਆਂ 'ਚ ਤਬਦੀਲ ਹੋ ਰਹੇ ਹਨ | ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਵਾਹਨ ਚਾਲਕਾਂ ਖ਼ਾਸ ਕਰ ਦੋਪਹੀਆ ਚਾਲਕਾਂ ਦਾ ਕਹਿਣਾ ਹੀ ਕਿ ਕਈ ਵਾਰ ਵਾਹਨ ਚਾਲਕ ਆਪਣੀ ਗੱਡੀ ਨੂੰ ਉਕਤ ਖ਼ਰਾਬ ਹੋਈ ਸੜਕ ਤੋਂ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਵਾਰ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਦੱਸਣਯੋਗ ਹੈ ਕਿ ਟੁੱਟ ਚੁੱਕੀ ਸੜਕ ਦੇ ਕਾਰਨ ਕਈ ਦੋਪਹੀਆ ਚਾਲਕਾਂ ਦੇ ਟਾਇਰ ਤੱਕ ਫੱਟ ਜਾਣ ਦੀ ਸੂਚਨਾ ਵੀ ਮਿਲੀ ਹੈ | ਉਨ੍ਹਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਹੈ ਕਿ ਖ਼ਰਾਬ ਹੋਈ ਸੜਕ ਨੂੰ ਜਲਦ ਠੀਕ ਕੀਤਾ ਜਾਵੇ |
ਪਿਛਲੀ ਖ਼ਬਰ ਨਸ਼ਾ ਤਸਕਰੀ ਦੇ ਮਾਮਲੇ 'ਚ ਇਕ ਔਰਤ ਸਮੇਤ ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਉਦੇਸ਼ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਸੁਰੱਖਿਅਤ ਕਰਨਾ-ਕੁਲਦੀਪ ਸਿੰਘ ਧਾਲੀਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।