28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਉਦੇਸ਼ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਸੁਰੱਖਿਅਤ ਕਰਨਾ-ਕੁਲਦੀਪ ਸਿੰਘ ਧਾਲੀਵਾਲ <br/>

ਅਜੀਤ ਡੈਸਕ 22-07-2025
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਉਦੇਸ਼ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਸੁਰੱਖਿਅਤ ਕਰਨਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬਲਾਕ ਅਜਨਾਲਾ ਅਧੀਨ ਆਉਂਦੇ ਪਿੰਡ ਵੰਝਾਂਵਾਲਾ, ਕਮੀਰਪੁਰਾ, ਨੰਗਲ, ਰਿਆੜ, ਸਰਾਏ ਅਤੇ ਗੁੱਜਰਪੁਰਾ ਵਿਖੇ ਨਸ਼ਾ ਮੁਕਤੀ ਯਾਤਰਾਵਾਂ ਵਿਚ ਹਿੱਸਾ ਲੈਣ ਉਪਰੰਤ ਪਿੰਡ ਵੰਝਾਂਵਾਲਾ ਵਿਖੇ ਚੋਣਵਾੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਸੁੱਟਿਆ ਜਾ ਰਿਹਾ ਹੈ | ਇਸ ਮੌਕੇ ਬੀ. ਡੀ. ਪੀ. ਓ. ਅਜਨਾਲਾ ਸਿਤਾਰਾ ਸਿੰਘ ਵਿਰਕ, ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਰਿਆੜ, ਡੀ. ਐੱਸ. ਪੀ. ਗੁਰਵਿੰਦਰ ਸਿੰਘ ਔਲਖ, ਸੁਪਰਡੈਂਟ ਸਮਨਦੀਪ ਸਿੰਘ ਗਿੱਲ, ਯੂਥ ਪ੍ਰਧਾਨ ਅਮਰ ਸੰਧੂ ਵੰਝਾਂਵਾਲਾ, ਸ਼ਹਿਰੀ ਪ੍ਰਧਾਨ ਅਮਿਤ ਔਲ, ਸੁਖਜਿੰਦਰ ਸਿੰਘ ਸੁੱਖ ਰਿਆੜ, ਸਰਪੰਚ ਰਘਬੀਰ ਸਿੰਘ ਵੰਝਾਂਵਾਲਾ, ਸਰਪੰਚ ਗੁਰਜੰਟ ਸਿੰਘ ਸਰਾਏ, ਸਰਪੰਚ ਇਕਬਾਲ ਸਿੰਘ ਰਿਆੜ, ਕਰਮਜੀਤ ਸਿੰਘ ਗੋਲਡੀ ਰਿਆੜ, ਨੰਬਰਦਾਰ ਗੁਰਮੁਖ ਸਿੰਘ ਰਿਆੜ, ਗੁਰਨਾਮ ਸਿੰਘ ਕਮੀਰਪੁਰਾ, ਜਸਕਰਨ ਸਿੰਘ ਰਿਆੜ, ਦਵਿੰਦਰ ਸਿੰਘ ਸ਼ਾਹ ਸਰਾਂ, ਪੀ. ਏ. ਮੁਖ਼ਤਿਆਰ ਸਿੰਘ, ਹਰਪਾਲ ਗੁੱਜਰਪੁਰਾ, ਅਰਸ਼ ਗ਼ਾਲਿਬ, ਵਿੰਦਰਜੀਤ ਸਿੰਘ ਰੋਮੀ ਰਿਆੜ, ਜਸਪਾਲ ਸਿੰਘ ਰਿਆੜ, ਕੁਲਦੀਪ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ ਡਾ. ਅਮਨ, ਲੱਕੀ, ਅਜੀਤ ਮਸੀਹ ਸ਼ਾਹ, ਸਰਦਾਰ ਮਸੀਹ, ਮਨਜੀਤ ਮਸੀਹ, ਲਖਬੀਰ ਸਿੰਘ ਚੌਕੀਦਾਰ, ਦਲਗੀਰ ਸਿੰਘ, ਬਲਦੀਪ ਸਿੰਘ, ਗੁਲਜ਼ਾਰ ਮਸੀਹ, ਮੇਜਰ ਮਸੀਹ, ਬਲਜੀਤ ਸਿੰਘ, ਰੇਕਸ ਮਸੀਹ, ਰੱਖਾ ਮਸੀਹ, ਕਾਲਾ ਮਸੀਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਰਿਆ ਬਿਆਸ ਨੇੜੇ ਜੀ.ਟੀ. ਰੋਡ 'ਤੇ ਸੜਕ ਟੁੱਟੀ ਹੋਣ ਨਾਲ ਵਾਪਰ ਸਕਦੈ ਵੱਡਾ ਹਾਦਸਾ ਅਗਲੀ ਖ਼ਬਰ ਸੰਤ ਬਾਬਾ ਗੁਰਬਖਸ਼ ਸਿੰਘ ਖਾਲਸਾ ਅਕੈਡਮੀ ਦੇ ਵਿਦਿਆਰਥੀ ਭਾਈ ਜਸ਼ਨਦੀਪ ਸਿੰਘ ਨੇ ਪੰਜਾਬ ਯੂਥ ਬਾਕਸਿੰਗ ਸਟੇਟ ਮੁਕਾਬਲੇ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।