27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

-ਮਾਮਲਾ ਮੁਹੱਲੇ ਦੇ ਖਾਲੀ ਪਲਾਟਾਂ 'ਚ ਲੱਗੇ ਕੂੜੇ ਦੇ ਡੰਪਾਂ ਦਾ- ਪ੍ਰਸ਼ਾਸਨ ਆਇਆ ਹਰਕਤ 'ਚ, 14 ਖਾਲੀ ਪਲਾਟ ਮਾਲਕਾਂ ਨੂੰ ਨੋਟਿਸ

ਅਜੀਤ ਡੈਸਕ 22-07-2025

ਕਪੂਰਥਲਾ, 21 ਜੁਲਾਈ (ਅਮਨਜੋਤ ਸਿੰਘ ਵਾਲੀਆ)- 'ਅਜੀਤ' ਵਲੋਂ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਪੁਰਾਣੀ ਸਬਜ਼ੀ ਮੰਡੀ ਨੇੜੇ ਮੁਹੱਲਾ ਕਸਾਬਾਂ ਬਾਲੀ ਵਾਲੀ ਗਲੀ 'ਚ ਵੱਖ-ਵੱਖ ਖਾਲੀ ਪਲਾਟਾਂ ਵਿਚ ਲੱਗੇ ਕੂੜੇ ਦੇ ਢੇਰ ਸਬੰਧੀ ਖ਼ਬਰ ਪ੍ਰਮੁੱਖਤਾ ਨਾਲ ਛਾਪਣ ਉਪਰੰਤ ਪ੍ਰਸ਼ਾਸਨ ਕਾਰਵਾਈ ਕਰਦਿਆਂ ਕੁੱਝ ਪਲਾਟ ਮਾਲਕਾਂ ਨੂੰ ਨੋਟਿਸ ਕੱਢ ਕੇ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ ਸੀ ਜਿਸ 'ਤੇ ਕੁੱਝ ਪਲਾਟ ਮਾਲਕਾਂ ਵਲੋਂ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ 'ਤੇ ਮੁਹੱਲਾ ਵਾਸੀਆਂ ਨੇ ਅਦਾਰਾ 'ਅਜੀਤ' ਦਾ ਧੰਨਵਾਦ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ ਤੇ ਜਿਹੜੇ ਪਲਾਟ ਮਾਲਕਾਂ ਵਲੋਂ ਹਾਲੇ ਤੱਕ ਕੰਮ ਨਹੀਂ ਕਰਵਾਇਆ ਜਾ ਰਿਹਾ ਉਹ ਵੀ ਪਲਾਟ ਦੀ ਸਫ਼ਾਈ ਕਰਵਾਉਣ ਤਾਂ ਜੋ ਮੁਹੱਲਾ ਵਾਸੀਆਂ ਨੂੰ ਕਿਸੇ ਬਿਮਾਰੀ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੁਹੱਲਾ ਵਾਸੀ ਐਡਵੋਕੇਟ ਐਸ.ਕੇ. ਵਧਵਾ ਨੇ ਕਿਹਾ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵੱਲੋਂ ਬੀਤੀ 1 ਜੁਲਾਈ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜ਼ਿਲ੍ਹੇ ਭਰ ਵਿਚ ਪਲਾਟ ਮਾਲਕ ਖਾਲੀ ਪਲਾਟਾਂ ਵਿਚ ਲੱਗੇ ਕੂੜੇ ਕਰਕਟ ਤੇ ਹੋਰ ਰਹਿੰਦ ਖੂੰਦ ਨੂੰ ਜਲਦ ਤੋਂ ਜਲਦ ਸਾਫ਼ ਕਰਵਾਉਣ ਤੇ ਪਲਾਟ ਮਾਲਕ ਆਪਣੇ ਖਾਲੀ ਪਲਾਟਾਂ ਦੇ ਆਲੇ ਦੁਆਲੇ ਚਾਰ ਦੀਵਾਰੀ ਜਾਂ ਵਾੜ ਬਣਾਉਣ ਤਾਂ ਕਿ ਕੂੜੇ ਦੀ ਡੰਪਿੰਗ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਨੂੰ ਵੀ ਆਪਣੇ ਅਧਿਕਾਰ ਖੇਤਰ 'ਚ ਆਉਂਦੇ ਖਾਲੀ ਪਈ ਜ਼ਮੀਨ ਸਮੇਤ ਖਾਲੀ ਜਾਇਦਾਦਾਂ ਤੋਂ ਸਾਫ਼ ਸਫ਼ਾਈ ਕਰਵਾਉਣ ਦੀ ਹਿਦਾਇਤ ਕੀਤੀ ਗਈ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੂੰ ਵੀ ਨਿਰਦੇਸ਼ ਦਿੱਤੇ ਕਿ ਆਪੋ ਆਪਣੇ ਖੇਤ 'ਚ ਇਹਨਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਤੇ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਸੀ ਪਰ ਇਸਦੇ ਬਾਵਜੂਦ ਕਿਤੇ ਕੋਈ ਕਾਰਵਾਈ ਅਮਲ 'ਚ ਆਉਂਦੀ ਦਿਖਾਈ ਨਹੀਂ ਦੇ ਰਹੀ ਸੀ ਪਰ 'ਅਜੀਤ' ਵਲੋਂ 16 ਜੁਲਾਈ ਨੂੰ ਖ਼ਬਰ ਪ੍ਰਮੁੱਖਤਾ ਨਾਲ ਲਗਾਈ ਗਈ ਤੇ ਉਸ ਉਪਰੰਤ ਨਿਗਮ ਨੇ ਹਰਕਤ 'ਚ ਆਉਂਦਿਆਂ ਮੁਹੱਲੇ ਦੇ 14 ਖਾਲੀ ਪਲਾਂਟ ਮਾਲਕਾਂ ਨੂੰ ਨੋਟਿਸ ਕੱਢ ਕੇ ਤੁਰੰਤ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ ਜਿਸ 'ਤੇ ਅਮਲ ਕਰਦਿਆਂ ਕੁੱਝ ਪਲਾਟ ਮਾਲਕਾਂ ਨੇ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਪਰ ਹਾਲੇ ਵੀ ਕੁੱਝ ਪਲਾਟਾਂ 'ਚ ਕੂੜਾ ਜਿਉਂ ਦਾ ਤਿਉਂ ਪਿਆ ਹੈ। ਮੁਹੱਲਾ ਵਾਸੀ ਐਡਵੋਕੇਟ ਉਪਿੰਦਰ ਵਾਲੀਆ, ਐਡਵੋਕੇਟ ਮਨਪ੍ਰੀਤ, ਸੁਰਿੰਦਰ ਕੌਰ, ਸਤਪਾਲ, ਸਿਮਰਨ ਕੌਰ ਵਾਲੀਆ, ਸ਼ਸ਼ੀ, ਪੰਕਜ ਵਾਲੀਆ, ਮੋਹਿਤ ਆਦਿ ਨੇ ਅਦਾਰਾ 'ਅਜੀਤ' ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹੜੇ ਪਲਾਟ ਮਾਲਕਾਂ ਵਲੋਂ ਕੰਮ ਨਹੀਂ ਸ਼ੁਰੂ ਕੀਤਾ ਗਿਆ, ਉਨ੍ਹਾਂ ਨੂੰ ਸਫ਼ਾਈ ਕਰਵਾਉਣ ਲਈ ਕਿਹਾ ਜਾਵੇ ਤੇ ਇਸ ਕਾਰਜ ਨੂੰ ਮੁਕੰਮਲ ਕਰਵਾਇਆ ਜਾਵੇ ਤਾਂ ਕਿ ਅੱਗੇ ਤੋਂ ਮੁਹੱਲੇ ਦੇ ਖਾਲੀ ਪਲਾਟਾਂ 'ਚ ਕੂੜੇ ਦਾ ਡੰਪ ਨਾ ਬਣ ਸਕੇ। ਇਸ ਸੰਬੰਧੀ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਨਿਗਮ ਵਲੋਂ ਪੁਰਾਣੀ ਸਬਜ਼ੀ ਮੰਡੀ ਸਮੇਤ ਵੱਖ-ਵੱਖ ਥਾਵਾਂ 'ਤੇ ਖਾਲੀ ਪਲਾਟ ਮਾਲਕਾਂ ਨੂੰ ਨੋਟਿਸ ਕੱਢੇ ਗਏ ਹਨ, ਜੇਕਰ ਪਲਾਟ ਮਾਲਕਾਂ ਵਲੋਂ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾਂਦੀ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਰਾਜੀਵ ਗਾਂਧੀ ਇਨਕਲੇਵ ਵਿਖੇ ਚੋਰਾਂ ਨੇ ਇੱਕੋ ਰਾਤ ਤਿੰਨ ਕੋਠੀਆਂ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਛੱਪੜਾਂ ਦੇ ਗੰਦੇ ਪਾਣੀ ਦੇ ਫਲੋਅ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।