ਭੁਲੱਥ, 20 ਜੁਲਾਈ (ਮਨਜੀਤ ਸਿੰਘ ਰਤਨ)- ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਨਸ਼ੇ ਦੇ ਖ਼ਾਤਮੇ ਲਈ ਚਲਾਈ ਗਈ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਅਭਿਆਨ ਹਲਕਾ ਭੁਲੱਥ ਵਿਖੇ 'ਆਪ' ਆਗੂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਜ਼ੋਰਾਂ 'ਤੇ ਚਲਾਇਆ ਜਾ ਰਿਹਾ ਤੇ ਪਿੰਡ-ਪਿੰਡ ਲੋਕਾਂ ਨਾਲ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਤਹਿਤ ਘੁੰਮਣ ਵਲੋਂ ਕਸਬਾ ਭੁਲੱਥ ਦੀ ਵਾਰਡ ਨੰਬਰ 1 ਵਿਚ ਕੌਂਸਲਰ ਕੁਲਵਿੰਦਰ ਕੌਰ ਦੇ ਗ੍ਰਹਿ ਵਿਖੇ ਇਸੇ ਮਿਸ਼ਨ ਤਹਿਤ ਕੀਤੀ ਗਈ ਲੋਕ ਸੰਪਰਕ ਮੀਟਿੰਗ ਦੀ ਹਲਕਾ ਇੰਚਾਰਜ ਘੁੰਮਣ ਵਲੋਂ ਅਗਵਾਈ ਕੀਤੀ ਗਈ, ਜਿੱਥੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ, ਉੱਥੇ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ, ਈ.ਓ. ਰਣਦੀਪ ਸਿੰਘ ਵੜੈਚ, ਥਾਣਾ ਮੁਖੀ ਭੁਲੱਥ ਰਣਜੀਤ ਸਿੰਘ, ਥਾਣਾ ਮੁਖੀ ਬੇਗੋਵਾਲ ਹਰਜਿੰਦਰ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਰਸ਼ਪਾਲ ਸ਼ਰਮਾ, ਹਲਕਾ ਕੋਆਰਡੀਨੇਟਰ (ਯੁੱਧ ਨਸ਼ੇ ਵਿਰੁੱਧ) ਅਸ਼ੋਕ ਬੱਤਰਾ ਵਲੋਂ ਖ਼ਾਸ ਸ਼ਿਰਕਤ ਕੀਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਹ ਮਿਸ਼ਨ ਚਲਾਇਆ ਗਿਆ, ਜਿਸ ਦਾ ਬੱਚਿਆਂ ਦੇ ਭਵਿੱਖ ਲਈ ਕਾਮਯਾਬ ਹੋਣਾ ਬਹੁਤ ਅਹਿਮ ਹੈ ਕਿਉਂਕਿ ਕਾਫ਼ੀ ਗਿਣਤੀ ਨੌਜਵਾਨੀ ਨਸ਼ੇ ਤੋਂ ਪ੍ਰਭਾਵਿਤ ਹੋ ਚੁੱਕੀ ਹੈ ਤੇ ਸੈਂਕੜੇ ਨੌਜਵਾਨ ਇਸ ਦੀ ਭੇਟ ਚੜ੍ਹ ਚੁੱਕੇ ਹਨ, ਜੋ ਪੰਜਾਬ ਲਈ ਮੰਦਭਾਗਾ ਹੈ | ਅਜਿਹੇ ਹਲਾਤ ਵਿਚ ਵੱਡੇ ਮਿਸ਼ਨ 'ਤੇ ਕੰਮ ਕੀਤਾ ਜਾਣਾ ਬਹੁਤ ਜ਼ਰੂਰੀ ਸੀ | ਘੰੁਮਣ ਨੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ, ਉੱਥੇ ਲੋਕਾਂ ਨੂੰ ਸਾਥ ਦੇਣ ਦੀ ਵੀ ਅਪੀਲ ਕੀਤੀ | ਡੀ.ਐੱਸ.ਪੀ. ਕਰਨੈਲ ਸਿੰਘ ਨੇ ਕਿਹਾ ਪੁਲਿਸ ਨੂੰ ਲੋਕ ਸਾਥ ਦੀ ਬਹੁਤ ਲੋੜ ਹੈ, ਅਗਰ ਕੋਈ ਨਸ਼ਾ ਤਸਕਰ ਜਾਂ ਨਸ਼ਾ ਸੇਵਨ ਕਰਦਾ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤੇ ਇਤਲਾਹ ਕਾਰੀ ਦਾ ਨਾਮ ਗੁਪਤ ਰੱਖਿਆ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਸਾਬਕਾ ਕੌਂਸਲਰ ਲਕਸ਼ ਚੌਧਰੀ, ਕੌਂਸਲਰ ਗੌਰਵ ਸਭਰਵਾਲ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਸੁਖਦੇਵ ਸਿੰਘ, ਆਪ ਆਗੂ ਕੁਲਦੀਪ ਸਿੰਘ, ਲਵ ਚੌਧਰੀ, ਗੁਰਦੇਵ ਸਿੰਘ, ਰਮਨ ਕੁਮਾਰ, ਰੀਡਰ ਬਲਦੇਵ ਸਿੰਘ, ਚੰਦਰ ਸ਼ੇਖਰ, ਸੁਦੇਸ਼ ਕੁਮਾਰ ਦੱਤਾ, ਸੁਰਿੰਦਰ ਖੰਨਾ, ਸੰਨੀ ਮਹਾਜਨ, ਮਲੂਕ ਸਿੰਘ, ਅਮਰੀਕ ਸਿੰਘ, ਸਰੂਪ ਸਿੰਘ, ਨਿਰਮਲ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |