ਭੁਲੱਥ, 19 ਜੁਲਾਈ (ਮਨਜੀਤ ਸਿੰਘ ਰਤਨ)- ਭਾਰਤੀ ਕਿਸਾਨ ਯੂਨੀਅਨ( ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਡਾਲਾ ਰੋਡ ਭੁਲੱਥ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ, ਸੁਖਜਿੰਦਰ ਸਿੰਘ ਵਾਇਸ ਪ੍ਰਧਾਨ ਕਪੂਰਥਲਾ ਤੇ ਹੋਰ ਕਿਸਾਨਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਉਜਾੜੇ ਦਾ ਕਾਰਨ ਬਣਨ ਵਾਲੇ ਨਵੇਂ ਲੈਂਡ ਪੂਲਿੰਗ ਨੀਤੀ ਦਾ ਨੋਟੀਫ਼ਿਕੇਸ਼ਨ ਤੁਰੰਤ ਰੱਦ ਕਰੇ | ਇਸ ਨਵੀਂ ਨੀਤੀ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੱਡੀ ਲੜਾਈ ਲੜੀ ਜਾਵੇਗੀ | ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਸ਼ਹਿਰਾਂ ਵਿਚ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਹਨ ਉਹ ਤਾਂ ਅਜੇ ਤੱਕ ਡਿਵੈਲਪ ਨਹੀਂ ਹੋ ਰਹੀਆਂ ਉਨ੍ਹਾਂ ਵਿਚਲੇ ਪਲਾਟ ਤਾਂ ਵਿੱਕ ਨਹੀਂ ਰਹੇ ਤੇ ਹਜ਼ਾਰਾਂ ਏਕੜ ਜ਼ਮੀਨ ਕਿਵੇਂ ਵਿਕੇਗੀ | ਆਉਣ ਵਾਲੀ ਫ਼ਸਲ ਝੋਨੇ ਦੀ ਵੀ ਜਲਦੀ ਤਿਆਰ ਹੋ ਜਾਣੀ ਹੈ | ਸਰਕਾਰ ਨੂੰ ਹੁਣ ਤੋਂ ਹੀ ਬਾਰਦਾਨੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਕਿਸਾਨ ਨੂੰ ਯੂਰੀਆ ਖਾਦ ਦੀ ਬਹੁਤ ਪਰੇਸ਼ਾਨੀ ਆ ਰਹੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਯੂਰੀਆ ਜਲਦੀ ਤੋਂ ਜਲਦੀ ਮੁਹੱਈਆ ਕਰਵਾਈ ਜਾਵੇ | ਇਸ ਮੌਕੇ ਬਲਬੀਰ ਸਿੰਘ ਸਰਕਲ ਪ੍ਰਧਾਨ, ਮਨਜੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਵਾਈਸ ਪ੍ਰਧਾਨ ਕਪੂਰਥਲਾ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਜਨਰਲ ਸਕੱਤਰ, ਹਰਪਿੰਦਰ ਸਿੰਘ ਬਲਾਕ ਪ੍ਰਧਾਨ, ਸਤਪਾਲ ਸਿੰਘ ਇਕਾਈ ਪ੍ਰਧਾਨ, ਧਿਆਨ ਸਿੰਘ, ਦਲੀਪ ਸਿੰਘ ਭਿੰਡਰ, ਗੁਰਨਾਮ ਸਿੰਘ ਪੰਡੋਰੀ, ਬਲਦੇਵ ਸਿੰਘ ਇਕਾਈ ਪ੍ਰਧਾਨ, ਦਾਰਾ ਸਿੰਘ ਮੈਂਬਰ ਪੰਡੋਰੀ, ਮਾਇਆ ਸਿੰਘ ਪੰਡੋਰੀ, ਸਤਨਾਮ ਸਿੰਘ ਖਾਨਕੇ, ਸੁਖਜਿੰਦਰ ਸਿੰਘ ਖਾਨਕੇ, ਅਜੈਬ ਸਿੰਘ ਪੰਡੋਰੀ, ਬਲਕਾਰ ਸਿੰਘ ਪੰਡੋਰੀ, ਮਾਇਆ ਸਿੰਘ ਪੰਡੋਰੀ, ਮੰਗਲ ਸਿੰਘ ਤਲਵੰਡੀ, ਗੁਰਚਰਨ ਸਿੰਘ ਮੱਲੀ, ਪਵਨਦੀਪ ਸਿੰਘ ਖਾਨਕੇ, ਸਤਬੀਰ ਸਿੰਘ, ਜੋਤਅਪਾਰ ਸਿੰਘ ਸਿੱਧਵਾਂ, ਪਿਆਰਾ ਸਿੰਘ, ਗੁਰਭੇਜ ਸਿੰਘ ਪੰਡੋਰੀ, ਸੋਮਰਾਜ, ਮਹਿੰਦਰ ਸਿੰਘ, ਬਲਜੀਤ ਸਿੰਘ, ਪਵਨਦੀਪ ਸਿੰਘ ਬੋਪਾਰਾਏ, ਟੀਟਾ ਸਿੰਘ ਪੰਡੋਰੀ, ਹਰਭਜਨ ਸਿੰਘ ਖ਼ਜ਼ਾਨਚੀ, ਕੰਤਾ ਸਿੰਘ ਪੰਡੋਰੀ ਅਤੇ ਹੋਰ ਕਿਸਾਨ ਹਾਜ਼ਰ ਸਨ |