15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐੱਸ.ਐੱਮ.ਓ. ਵਲੋਂ ਸਿਹਤ ਵਿਭਾਗ ਦੀਆ ਟੀਮਾਂ ਨਾਲ ਮੀਟਿੰਗ

ਅਜੀਤ ਡੈਸਕ 20-07-2025
ਫਗਵਾੜਾ, 19 ਜੁਲਾਈ (ਹਰਜੋਤ ਸਿੰਘ ਚਾਨਾ)- ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਰਮਿੰਦਰ ਕੌਰ ਦੀ ਅਗਵਾਈ ਹੇਠ ਡਾਇਰੀਏ ਦੀ ਰੋਕਥਾਮ ਤੇ ਓ.ਆਰ.ਐਸ. ਦੀ ਵੰਡ ਕਰਨ ਸੰਬੰਧੀ ਮੀਟਿੰਗ ਕੀਤੀ ਗਈ | ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਹਰੇਕ ਆਸ਼ਾ ਵਰਕਰ ਵਲੋਂ ਡਾਇਰੀਏ ਦੀ ਰੋਕਥਾਮ ਲਈ ਆਪਣੇ ਆਪਣੇ ਇਲਾਕੇ 'ਚ ਓ.ਆਰ.ਐਸ. ਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਡਾਇਰੀਏ ਦੀ ਸ਼ਿਕਾਇਤ ਹੈ ਉਨ੍ਹਾਂ ਨੂੰ ਓ.ਆਰ.ਐਸ. ਦੇ ਪੈਕਟ ਤੇ 14 ਦਿਨ ਲਈ ਜ਼ਿੰਕ ਦੀਆ ਗੋਲੀਆਂ ਖਾਣ ਨੂੰ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਓ.ਆਰ.ਐਸ. ਘਰ ਵਿਚ ਖ਼ਤਮ ਹੋ ਜਾਵੇ ਤਾਂ ਸਿਵਲ ਹਸਪਤਾਲ ਫਗਵਾੜਾ ਵਿਖੇ 4 ਜਗ੍ਹਾ 'ਤੇ ਓ.ਆਰ.ਐਸ. ਕਾਰਨਰ ਸਥਾਪਿਤ ਕੀਤੇ ਗਏ ਹਨ ਹਰ ਵਿਅਕਤੀ ਉੱਥੇ ਜਾ ਕੇ ਓ.ਆਰ.ਐਸ. ਤੇ ਜ਼ਿੰਕ ਟੇਬਲੇਟ ਪ੍ਰਾਪਤ ਕਰ ਸਕਦਾ ਹੈ ਤਾਂ ਜੋ ਡਾਇਰੀਏ ਦੀ ਰੋਕਥਾਮ ਕੀਤੀ ਜਾ ਸਕੇ ਤੇ ਆਸਾਨੀ ਨਾਲ ਓ.ਆਰ.ਐਸ. ਤੇ ਜ਼ਿੰਕ ਟੇਬਲੇਟ ਪ੍ਰਾਪਤ ਕੀਤੀਆਂ ਜਾ ਸਕਣ |
ਪਿਛਲੀ ਖ਼ਬਰ ਬੱਸ ਅੱਡਾ ਢਿਲਵਾਂ ਵਿਖੇ ਜਲੰਧਰ ਦੀ ਤਰਫ਼ ਜਾਣ ਲਈ ਪੱਕਾ ਬੱਸ ਅੱਡਾ ਬਣਾਉਣ ਦੀ ਮੰਗ ਅਗਲੀ ਖ਼ਬਰ ਪੰਜਾਬ ਨੂੰ ਲੁੱਟਣ ਆਏ ਲੁਟੇਰਿਆਂ ਨੂੰ ਭਜਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।