11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੈਰਾਥਨ ਦੌੜਾਕ ਫੌਜਾ ਸਿੰਘ ਬਜ਼ੁਰਗਾਂ ਹੀ ਨਹੀਂ ਸਗੋਂ ਨੌਜਵਾਨਾਂ ਲਈ ਵੀ ਰਾਹ ਦਸੇਰਾ ਬਣੇ- ਸੱਜਣ ਸਿੰਘ ਚੀਮਾ

ਅਜੀਤ ਡੈਸਕ 18-07-2025
ਕਪੂਰਥਲਾ, 17 ਜੁਲਾਈ (ਅਮਰਜੀਤ ਕੋਮਲ)- ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਉਨ੍ਹਾਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਟਰੱਸਟ ਦੇ ਚੇਅਰਮੈਨ ਨੇ ਕਿਹਾ ਕਿ 89 ਸਾਲ ਦੀ ਉਮਰ ਵਿਚ ਉੱਘੇ ਦੌੜਾਕ ਫੌਜਾ ਸਿੰਘ ਮੈਰਾਥਨ ਦੀ ਸ਼ੁਰੂਆਤ ਕਰਕੇ ਬਜ਼ੁਰਗਾਂ ਹੀ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਲਈ ਰਾਹ ਦਸੇਰਾ ਬਣੇ | ਸੱਜਣ ਸਿੰਘ ਚੀਮਾ ਨੇ ਕਿਹਾ ਕਿ ਉਹ ਆਪਣੇ ਕੁੱਝ ਸਾਥੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿੰਡ ਬਿਆਸ (ਜਲੰਧਰ) ਵਿਚ ਉਨ੍ਹਾਂ ਦੀ ਯਾਦ ਵਿਚ ਹਰ ਵਰ੍ਹੇ ਮੈਰਾਥਨ ਕਰਵਾਉਣ ਦਾ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਬਾਬਾ ਫੌਜਾ ਸਿੰਘ ਸਾਡੇ ਲਈ ਇਕ ਪ੍ਰੇਰਨਾਸਰੋਤ ਸਨ | ਉਨ੍ਹਾਂ ਕਿਹਾ ਕਿ ਮੈਰਾਥਨ ਦੌੜਾਕ ਫੌਜਾ ਸਿੰਘ ਨੇ 2011 ਵਿਚ 100 ਸਾਲ ਦੀ ਉਮਰ ਵਿਚ ਟੋਰਾਂਟੋ ਮੈਰਾਥਨ ਦੀ 100 ਪਲੱਸ ਕੈਟਾਗਰੀ ਵਿਚ ਰਿਕਾਰਡ ਬਣਾਇਆ ਤੇ ਹੁਣ ਤੱਕ ਉਹ ਸਭ ਤੋਂ ਵੱਧ ਉਮਰ ਵਾਲੇ ਮੈਰਾਥਨ ਦੌੜਾਕ ਮੰਨੇ ਜਾਂਦੇ ਸਨ |
ਪਿਛਲੀ ਖ਼ਬਰ ਖੇਤਾਂ 'ਚ ਕੰਮ ਕਰਦੇ ਇਕ ਵਿਅਕਤੀ ਨੂੰ ਸੱਪ ਨੇ ਡੱਸਿਆ ਅਗਲੀ ਖ਼ਬਰ ਡਾ. ਅਮਰੀਕ ਸਿੰਘ ਇਟਲੀ ਵਿਖੇ ਕਬੱਡੀ ਕੱਪ ਦੌਰਾਨ ਨਿਭਾਉਣਗੇ ਚੀਫ਼ ਟੈਕਨੀਕਲ ਆਫੀਸ਼ੀਅਲ ਵਜੋਂ ਸੇਵਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।