ਫਗਵਾੜਾ, 16 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਫਗਵਾੜਾ ਦੇ ਜੀ.ਟੀ. ਰੋਡ ਤੋਂ ਵਾਇਆ ਪੰਡਵਾ ਜਗਤਪੁਰ ਜੱਟਾਂ ਨੂੰ ਜਾਣ ਵਾਲੀ ਲਿੰਕ ਰੋਡ ਦਾ ਨਾਮ 'ਸ਼੍ਰੋਮਣੀ ਸੰਤ ਦਲੇਲ ਸਿੰਘ ਜੀ ਮਹਾਰਾਜ ਮਾਰਗ' ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸਬੰਧੀ ਸਰਕਾਰ ਵਲੋਂ ਜਾਰੀ ਕੀਤਾ ਗਿਆ ਮਨਜ਼ੂਰੀ ਪੱਤਰ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਮੰਤਰੀ ਅਤੇ ਸੀਨੀਅਰ ਆਪ ਆਗੂ ਜੋਗਿੰਦਰ ਸਿੰਘ ਮਾਨ ਸਮੇਤ ਆਪ ਪਾਰਟੀ ਦੇ ਹੋਰ ਆਗੂਆਂ ਵਲੋਂ ਨਿਰਮਲ ਕੁਟੀਆ (ਛੱਬ ਵਾਲੀ) ਪੰਡਵਾ ਦੇ ਗੱਦੀਨਸ਼ੀਨ ਸੰਤ ਗੁਰਚਰਨ ਸਿੰਘ ਨੂੰ ਸੌਂਪਿਆ ਗਿਆ | ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਜਲਦੀ ਹੀ ਸੜਕ ਦੇ ਨਵੇਂ ਨਾਮ ਵਾਲੇ ਸਾਈਨ ਬੋਰਡ ਵੀ ਲਗਾ ਦਿੱਤੇ ਜਾਣਗੇ | ਇਸ ਦੌਰਾਨ ਸੰਤ ਗੁਰਚਰਨ ਸਿੰਘ ਵਲੋਂ ਡਾ. ਚੱਬੇਵਾਲ, ਜੋਗਿੰਦਰ ਸਿੰਘ ਮਾਨ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਮੇਅਰ ਰਾਮਪਾਲ ਉੱਪਲ, ਵਰੁਣ ਬੰਗੜ ਸਰਪੰਚ ਚੱਕ ਹਕੀਮ ਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਜੀਤ ਸਿੰਘ ਜੋਹਲ ਸਰਪੰਚ ਪੰਡਵਾ, ਅਵਤਾਰ ਸਿੰਘ ਸਾਬਕਾ ਸਰਪੰਚ, ਅਰਜੁਨ ਸੁਧੀਰ, ਸੀਮਾ ਰਾਣਾ, ਜਸਪਾਲ ਸਿੰਘ, ਗੁਰਪਾਲ ਸਿੰਘ ਪਾਲਾ, ਕੁਲਵਿੰਦਰ ਸਿੰਘ ਸਰਪੰਚ ਅਠੌਲੀ, ਅਮਨਦੀਪ ਸਿੰਘ ਸਰਪੰਚ ਮੌਲੀ, ਗੁਰਬਖਸ਼ ਕੌਰ ਸਰਪੰਚ ਖੇੜਾ, ਪਰਵੀਨ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ |