14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਗੇਟ ਲਗਾਇਆ <br/>

ਅਜੀਤ ਡੈਸਕ 25-12-2025
ਭੀਖੀ, 24 ਦਸੰਬਰ (ਬਲਕਾਰ ਸਿੰਘ ਸਹੋਤਾ)- ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਸਮਾਉਂ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੰਪਰਕ ਸੜਕ 'ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ 350ਵੇਂ ਸ਼ਹੀਦੀ ਦਿਹਾੜੇ ਮੌਕੇ ਯਾਦਗਾਰੀ ਗੇਟ ਬਣਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਰਣਜੀਤ ਸਿੰਘ ਅਤਲਾ ਨੇ ਦੱਸਿਆ ਕਿ ਪਿੰਡ 'ਚ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਯਾਦਗਾਰੀ ਗੇਟ ਲਗਾਇਆ ਗਿਆ ਹੈ ਤਾਂ ਜੋ ਬਾਹਰੋਂ ਆਉਣ ਵਾਲੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਹੁੰਚ ਸਕਣ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਅਨੇਕਾਂ ਸੰਗਤਾਂ ਆਪਣੇ ਮਨ ਦੀਆਂ ਮੁਰਾਦਾਂ ਲੈ ਕੇ ਆਉਂਦੀਆਂ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਮਾਓਾ, ਇਸਤਰੀ ਅਕਾਲੀ ਦਲ ਆਗੂ ਚਿਤਵੰਤ ਕੌਰ ਸਮਾਓਾ, ਮਨਜੀਤ ਸਿੰਘ ਚਹਿਲ, ਸੁਖਜੀਤ ਸਿੰਘ ਸਮਾਓਾ, ਮਲਕੀਤ ਸਿੰਘ ਸਮਾਓਾ, ਕਿਸਾਨ ਆਗੂ ਭੋਲਾ ਸਿੰਘ, ਬਾਬਾ ਗੋਰਾ ਸਿੰਘ, ਰੇਸ਼ਮ ਸਿੰਘ ਅਤਲਾ, ਨਿਰਭੈ ਸਿੰਘ ਗੁੜਥੜੀ, ਜਗਸੀਰ ਸਿੰਘ ਆਦਿ ਸਿੱਖ ਸੰਗਤਾਂ ਹਾਜ਼ਰ ਸਨ |


ਪਿਛਲੀ ਖ਼ਬਰ ਪਾਬੰਦੀਸ਼ੁਦਾ ਵਸਤਾਂ ਜੇਲ੍ਹ ਅਹਾਤੇ 'ਚ ਲਿਜਾਣ 'ਤੇ ਮਨਾਹੀ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅਕਲੀਆ ਤੇ ਖੋਖਰ ਕਲਾਂ ਤੋਂ ਬੱਸਾਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।