12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵੈਟਰਨਰੀ ਡਾਕਟਰਾਂ ਨੇ ਦੂਜੇ ਦਿਨ ਵੀ ਸੇਵਾਵਾਂ ਰੱਖੀਆਂ ਠੱਪ <br/>

ਅਜੀਤ ਡੈਸਕ 25-12-2025
ਮਾਨਸਾ, 24 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਵੈਟਰਨਰੀ ਡਾਕਟਰਾਂ ਨੇ ਦੂਸਰੇ ਦਿਨ ਵੀ ਸੇਵਾਵਾਂ ਠੱਪ ਰੱਖੀਆਂ | ਪੌਲੀ ਕਲੀਨਿਕ ਮਾਨਸਾ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਬਰਾਬਰ ਕੁਆਲੀਫਿਕੇਸ਼ਨ-ਬਰਾਬਰ ਕੰਮ-ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ 42 ਸਾਲ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਅਤੇ ਡਾਇਨੈਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ 4-9-14 ਸਕੀਮ ਬਹਾਲ ਕੀਤੀ ਜਾਵੇ, ਐਚ. ਆਰ. ਏ. ਆਨ ਐਨ. ਪੀ. ਏ. ਮੁੜ ਲਾਗੂ ਕਰਨ ਦੇ ਨਾਲ ਹੀ ਪ੍ਰੋਬੇਸ਼ਨ ਪੀਰਡ ਦੌਰਾਨ ਪੂਰੀ ਤਨਖ਼ਾਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਡਾ. ਇੰਦਰਜੀਤ ਸਿੰਘ, ਡਾ. ਪੰਕਜ ਗਰਗ, ਡਾ. ਸਚਿਨ ਕੰਬੋਜ, ਡਾ. ਰਾਕੇਸ਼ ਕੁਮਾਰ, ਡਾ. ਅਭਿਸ਼ੇਕ ਕੁਮਾਰ, ਡਾ. ਅਮਨਦੀਪ ਸਿੰਘ, ਡਾ. ਸਵਰਨਜੀਤ ਸਿੰਘ, ਡਾ. ਸੁਰਭੀ ਜੈਨ, ਡਾ. ਸਮੀਰ ਕੁਮਾਰ, ਡਾ. ਨੀਤੂ, ਡਾ. ਰਾਜਪਾਲ ਕੌਰ, ਡਾ. ਪ੍ਰੀਤੀ ਗੁਪਤਾ, ਡਾ. ਰੌਬਿਨ, ਡਾ. ਅਜੀਤਪਾਲ, ਡਾ. ਸਨੀ ਗੋਇਲ, ਡਾ. ਸਾਹਿਲ ਸਿੰਗਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ <br/> ਅਗਲੀ ਖ਼ਬਰ ਗਾਂਧੀ ਸਕੂਲ ਵਿਖੇ ਖੇਡ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।