15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪੰਜਾਬ ਮਿਉਂਸਪਲ ਰਿਟਾਇਰੀ ਫੈਡਰੇਸ਼ਨ ਇਕਾਈ ਮਾਨਸਾ ਦੀ ਕੀਤੀ ਚੋਣ

ਅਜੀਤ ਡੈਸਕ 09-12-2025
ਮਾਨਸਾ, 8 ਦਸੰਬਰ (ਸ.ਰ.)-ਪੰਜਾਬ ਮਿਉਸਪਲ ਰਿਟਾਇਰੀ ਫੈਡਰੇਸ਼ਨ ਯੂਨੀਅਨ ਮਾਨਸਾ ਦੀ ਮੀਟਿੰਗ ਜਨਕ ਰਾਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੇਵਾ ਮੁਕਤ ਕਰਮਚਾਰੀਆਂ ਦੀ ਮੰਗਾਂ ਪ੍ਰਤੀ ਚਰਚਾ ਕੀਤੀ ਗਈ | ਇਸ ਮੌਕੇ ਇਕਾਈ ਮਾਨਸਾ ਦੀ ਚੋਣ ਵੀ ਕੀਤੀ ਗਈ | ਸਰਬ ਸੰਮਤੀ ਨਾਲ ਕੁਲਵਿੰਦਰ ਸਿੰਘ ਸਰਪ੍ਰਸਤ, ਬਲਦੇਵ ਸਿੰਘ ਪ੍ਰਧਾਨ, ਮਦਨ ਲਾਲ ਫਰਮਾਹੀ ਉਪ ਪ੍ਰਧਾਨ, ਪਵਨ ਕੁਮਾਰ ਗੋਠਵਾਲ ਜਨਰਲ ਸਕੱਤਰ, ਧੂਫ ਸਿੰਘ ਸਕੱਤਰ, ਨਰਿੰਦਰ ਸਿੰਘ ਖ਼ਜ਼ਾਨਚੀ, ਜਨਕ ਰਾਜ ਸਹਾਇਕ ਖ਼ਜ਼ਾਨਚੀ, ਅੰਮਿ੍ਤਪਾਲ, ਕੇਵਲ ਕੁਮਾਰ, ਚਰਨਜੀਤ ਸਿੰਘ ਤੇ ਸੁਰੇਸ਼ ਕੁਮਾਰ ਮੌੜ ਸਲਾਹਕਾਰ, ਕਿ੍ਸ਼ਨ ਲਾਲ ਸਾਂਵਰੀਆ ਪ੍ਰਚਾਰ ਸਕੱਤਰ ਤੋਂ ਇਲਾਵਾ ਚੰਦਰਮੁਖੀ, ਮਦਨ ਲਾਲ ਰਾਣਾ, ਦੇਸਰਾਜ, ਜਗਜੀਤ ਸਿੰਘ ਤੇ ਸ਼ਾਮ ਲਾਲ ਸ਼ਰਮਾ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ | ਜਥੇਬੰਦੀ ਵਲੋਂ ਸਾਬਕਾ ਪ੍ਰਧਾਨ ਮੁਲਤਾਨ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਗਿਆ |
ਪਿਛਲੀ ਖ਼ਬਰ ਚੋਣਾਂ ਦੇ ਦੌਰ ਦੇ ਚੱਲਦਿਆਂ ਕਰਮਚਾਰੀ ਤਨਖ਼ਾਹਾਂ ਨੂੰ ਤਰਸੇ ਅਗਲੀ ਖ਼ਬਰ -ਸੁੱਖਣਵਾਲਾ ਕਤਲ ਕਾਂਡ ਮਾਮਲਾ- ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।