28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭੰਮੇਂ ਕਲਾਂ ਦਾ ਕਿ੍ਕਟ ਕੱਪ 10 ਤੋਂ

ਅਜੀਤ ਡੈਸਕ 08-12-2025
ਝੁਨੀਰ, 7 ਦਸੰਬਰ (ਸੰਜੀਵ ਸਿੰਗਲਾ)-ਪਿੰਡ ਭੰਮੇਂ ਕਲਾਂ ਦੇ ਨੌਜਵਾਨਾਂ ਵਲੋਂ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ. ਅਤੇ ਫ਼ੌਜੀ ਵੀਰਾਂ ਦੇ ਸਹਿਯੋਗ ਨਾਲ 29ਵਾਂ ਕਿ੍ਕਟ ਕੱਪ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਗੋਲਡੀ ਭੰਮਾਂ ਨੇ ਦੱਸਿਆ ਕਿ ਪਿੰਡ ਦੇ ਖੇਡ ਸਟੇਡੀਅਮ ਚ 10 ਤੋਂ 12 ਦਸੰਬਰ ਨੂੰ ਕਿ੍ਕਟ ਕੱਪ ਕਰਵਾਇਆ ਜਾ ਰਿਹਾ ਹੈ | ਇਹ ਕਿ੍ਕਟ ਕੱਪ ਸ਼ਹੀਦ ਫ਼ੌਜੀ ਮਨਪ੍ਰੀਤ ਸਿੰਘ, ਸਵ: ਗੁਰਦਿੱਤ ਸਿੰਘ ਅਤੇ ਸਵ: ਸੁਖਜੀਤ ਸਿੰਘ ਫ਼ੌਜੀ ਦੀ ਯਾਦ ਨੂੰ ਸਮਰਪਿਤ ਹੈ | ਜਿੱਤਣ ਵਾਲੀ ਟੀਮ ਨੂੰ ਪਹਿਲਾ ਇਨਾਮ 71000 ਰੁਪਏ ਅਤੇ ਦੂਸਰਾ 51000, ਤੀਸਰੇ ਤੇ ਚੌਥੇ ਸਥਾਨ ਵਾਲੀ ਟੀਮ ਨੂੰ 5100 ਰੁਪਏ, ਪੰਜਵੇਂ, ਛੇਵੇਂ, ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 1100 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ | ਮੈਨ ਆਫ਼ ਦੀ ਸੀਰੀਜ਼ ਨੂੰ 11000 ਰੁਪਏ, ਬੈੱਸਟ ਬੈਟਸਮੈਨ ਅਤੇ ਬੈੱਸਟ ਗੇਂਦਬਾਜ਼ ਨੂੰ 5100 ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਖਿਡਾਰੀਆਂ ਲਈ ਲੰਗਰ ਆਦਿ ਦਾ ਪੂਰਨ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਮੀਤ ਪ੍ਰਧਾਨ ਭਿੰਦਰ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ, ਸਤਪਾਲ ਸਿੰਘ ਸੱਤਾ, ਜੱਸੀ ਅਤੇ ਜਗਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਐਮ.ਆਰ.ਐਫ. ਸੈਂਟਰ ਬੁਢਲਾਡਾ ਦਾ ਨਿਰੀਖਣ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਰਾਏਪੁਰ ਦੇ ਪਿੰਡਾਂ 'ਚ ਅਜੀਤ ਇੰਦਰ ਸਿੰਘ ਮੋਫਰ ਨੇ ਕੀਤਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।