28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡੇਰਾ ਬਾਬਾ ਅਮਰਨਾਥ ਝੇਰਿਆਂ ਵਾਲੀ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ <br/>

ਅਜੀਤ ਡੈਸਕ 08-12-2025
ਝੁਨੀਰ, 7 ਦਸੰਬਰ (ਸੰਜੀਵ ਸਿੰਗਲਾ)- ਡੇਰਾ ਬਾਬਾ ਅਮਰਨਾਥ ਪਿੰਡ ਝੇਰਿਆਂ ਵਾਲੀ ਵਿਖੇ ਲੋੜਵੰਦ ਚਾਰ ਲੜਕੀਆਂ ਦੇ ਵਿਆਹ ਕਰਵਾਏ ਗਏ ਅਤੇ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ | ਬਾਬਾ ਰਾਜਵਿੰਦਰ ਰਾਜੂ ਜਟਾਣਾ ਕਲਾਂ ਵਾਲਿਆਂ ਨੇ ਕਿਹਾ ਕਿ ਇਹ ਉਪਰਾਲਾ ਗੁਰਲਾਲ ਭਾਊ ਅਮਰੀਕਾ, ਬਾਬਾ ਕਾਲੂ ਨਾਥ, ਭੂਸ਼ਣ ਬਾਬਾ ਸਰਦੂਲਗੜ੍ਹ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨੇਪਰੇ ਚੜਿ੍ਹਆ ਹੈ | ਇਸ ਮੌਕੇ ਬਾਬਾ ਕਾਲੂ ਨਾਥ, ਮੇਜਰ ਸਿੰਘ, ਭੂਸ਼ਣ ਬਾਬਾ ਸਰਦੂਲਗੜ੍ਹ, ਨਗਰ ਪੰਚਾਇਤ ਤੇ ਨਿਵਾਸੀ ਪਿੰਡ ਝੇਰਿਆਂ ਵਾਲੀ, ਬਾਬਾ ਮਨਪ੍ਰੀਤ ਸਿੰਘ ਫ਼ਰੀਦਕੋਟ, ਬਾਬਾ ਜਗਰੂਪ ਸਿੰਘ ਖ਼ਾਲਸਾ ਬਠਿੰਡਾ, ਨਵਦੀਪ ਨੰਨੂ, ਬਾਬਾ ਰਣਧੀਰ ਸਿੰਘ ਧੀਰਾ, ਬਾਬਾ ਰਾਜਵੀਰ ਸਿੰਘ ਘਰਾਂਗਣਾ, ਬਾਬਾ ਮੰਗਤ ਬੀਰਾ ਬੱਧੀ, ਜਥੇਦਾਰ ਜਸਪਾਲ ਸਿੰਘ ਪਾਲੀ ਫੂਲ, ਹਰਜੀਤ ਸਿੰਘ ਸੱਗੂ ਮਾਨਸਾ, ਸੀਮਾ ਭਾਰਗਵ, ਕਰਮਜੀਤ ਕੌਰ ਰਾਜੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਰਾਏਪੁਰ ਦੇ ਪਿੰਡਾਂ 'ਚ ਅਜੀਤ ਇੰਦਰ ਸਿੰਘ ਮੋਫਰ ਨੇ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ 'ਯੂਥ ਅਗੇਂਸਟ ਡਰੱਗਜ਼' ਮੁਹਿੰਮ ਤਹਿਤ ਕੀਤੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।