17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 'ਚ ਕੁਝ ਉਮੀਦਵਾਰਾਂ ਨੇ ਧੋਖੇ 'ਚ ਰੱਖਿਆ-ਨਕੱਈ ਭਾਜਪਾਈਆਂ ਨੇ ਇਕ-ਦੂਜੇ ਖ਼ਿਲਾਫ਼ ਲਗਾਏ ਦੋਸ਼ <br/>

ਅਜੀਤ ਡੈਸਕ 07-12-2025
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਮਾਨਸਾ ਦੇ ਕੋਆਰਡੀਨੇਟਰ ਜਗਦੀਪ ਸਿੰਘ ਨਕੱਈ ਨੇ ਆਪਣੀ ਹੀ ਪਾਰਟੀ ਦੇ ਕੁਝ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 'ਚ ਧੋਖੇ 'ਚ ਰੱਖਣ ਦੇ ਦੋਸ਼ ਲਗਾਏ ਹਨ | ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਹੈ ਕਿ ਕਾਗ਼ਜ਼ ਦਾਖਲ ਕਰਵਾਉਣ ਦੇ ਮਾਮਲੇ 'ਚ ਪ੍ਰਸ਼ਾਸਨ ਵਲੋਂ ਕੋਈ ਧੱਕਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਜਾਣਬੁੱਝ ਕੇ ਦਾਖਲ ਨਹੀਂ ਕੀਤੇ ਗਏ ਅਤੇ ਆਖ਼ਰੀ ਦਿਨ ਸਮਾਂ ਲੰਘਾ ਕੇ ਐੱਸ.ਡੀ.ਐਮ. ਦਫ਼ਤਰ 'ਚ ਪਹੁੰਚ ਕੇ ਧੱਕੇਸ਼ਾਹੀ ਕਰਨ ਦੇ ਦੋਸ਼ ਇਕ ਡਰਾਮੇਬਾਜ਼ੀ ਸੀ | ਉਨ੍ਹਾਂ ਦੱਸਿਆ ਕਿ ਇਸ ਮੁੱਦੇ 'ਤੇ ਪਾਰਟੀ ਹਾਈਕਮਾਨ ਨੂੰ ਸਖ਼ਤ ਕਾਰਵਾਈ ਲਈ ਲਿਖਿਆ ਜਾਵੇਗਾ ਕਿਉਂਕਿ ਅਜਿਹੇ ਵਿਅਕਤੀ ਜੋ ਪਾਰਟੀ ਨੂੰ ਬਦਨਾਮ ਕਰ ਰਹੇ ਹਨ, ਦਾ ਭਾਜਪਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ | ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ 8 ਬਲਾਕ ਸੰਮਤੀ ਉਮੀਦਵਾਰਾਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ, ਜਿਨ੍ਹਾਂ ਦੇ ਕਾਗ਼ਜ਼ ਜਾਣਬੁੱਝ ਕੇ ਜਮਾਂ ਨਹੀਂ ਕਰਵਾਏ ਗਏ |
ਨਕੱਈ ਵਲੋਂ ਲਗਾਏ ਦੋਸ਼ ਬੇਬੁਨਿਆਦ-ਸਮਾਓਾ
ਉੱਧਰ ਭਾਜਪਾ ਮੰਡਲ ਸਰਕਲ ਹਮੀਰਗੜ੍ਹ ਢੈਪਈ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਸਮਾਓਾ ਨੇ ਜਗਦੀਪ ਸਿੰਘ ਨਕੱਈ ਵਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ | ਦੱਸਣਯੋਗ ਹੈ ਕਿ ਡਾ. ਸਮਾਓਾ ਦੀ ਪਤਨੀ ਇੰਦਰਜੀਤ ਕੌਰ ਚਹਿਲ ਦਲੇਲ ਸਿੰਘ ਵਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਭਾਜਪਾ ਉਮੀਦਵਾਰ ਵਜੋਂ ਦਾਅਵੇਦਾਰ ਸਨ ਪਰ ਉਨ੍ਹਾਂ ਦੇ ਕਾਗ਼ਜ਼ ਦਾਖਲ ਨਾ ਹੋਣ ਕਰ ਕੇ ਹਮਾਇਤੀਆਂ ਦੇ ਸਹਿਯੋਗ ਨਾਲ ਐੱਸ.ਡੀ.ਐਮ. ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਸੀ | ਇਹ ਉਮੀਦਵਾਰ ਪ੍ਰਸ਼ਾਸਨਿਕ ਧੱਕੇ ਖ਼ਿਲਾਫ਼ ਹਾਈ ਕੋਰਟ ਤੱਕ ਪਹੁੰਚ ਦੀ ਗੱਲ ਕਰ ਰਹੇ ਹਨ | ਡਾ. ਸਮਾਓਾ ਨੇ ਉਲਟਾ ਸ: ਨਕੱਈ 'ਤੇ ਦੋਸ਼ ਲਗਾਇਆ ਕਿ ਉਹ ਇਕ ਨੀਤੀ ਤਹਿਤ ਪਾਰਟੀ ਨੂੰ ਕਮਜ਼ੋਰ ਕਰਨ 'ਤੇ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਤੇ ਕਈ ਸੰਮਤੀ ਜ਼ੋਨਾਂ ਦੇ ਉਮੀਦਵਾਰਾਂ ਦੇ ਕਾਗ਼ਜ਼ ਚੋਣ ਅਧਿਕਾਰੀ ਵਲੋਂ ਨਹੀਂ ਲਏ ਗਏ ਜਦਕਿ ਉਹ ਸਮੇਂ ਸਿਰ ਦਫ਼ਤਰ ਪਹੁੰਚ ਗਏ ਸੀ |

ਪਿਛਲੀ ਖ਼ਬਰ ਡੋਪ ਟੈਸਟ ਪੌਜ਼ਟਿਵ ਆਉਣ 'ਤੇ ਮੁਕੱਦਮੇ ਦਰਜ ਅਗਲੀ ਖ਼ਬਰ ਭਾਜਪਾ ਵਲੋਂ ਕੁੱਲਰੀਆਂ ਵਿਖੇ ਚੋਣ ਪ੍ਰਚਾਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।