17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ੍ਰੀ ਕਾਲੀ ਮਾਤਾ ਮੰਦਰ ਵਲੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ

ਅਜੀਤ ਡੈਸਕ 07-12-2025
ਭੀਖੀ, 6 ਦਸੰਬਰ (ਬਲਕਾਰ ਸਿੰਘ ਸਹੋਤਾ)-ਸਥਾਨਕ ਜੈ ਕਾਲੀ ਮਾਤਾ ਚੈਰੀਟੇਬਲ ਐਂਡ ਵੈੱਲਫੇਅਰ ਕਮੇਟੀ ਵਲੋਂ ਸਾਲਾਨਾ ਮੂਰਤੀ ਸਥਾਪਨਾ ਸਮਾਰੋਹ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸ਼ਹਿਰ ਦੇ ਵੱਖ ਵੱਖ ਸਮਾਜ ਸੇਵੀਆਂ ਅਤੇ ਮਾਤਾ ਦੇ ਭਗਤਾਂ ਵਲੋਂ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਚਾਹ ਆਦਿ ਦਾ ਲੰਗਰ ਵੀ ਲਗਾਇਆ ਗਿਆ | ਭਾਜਪਾ ਆਗੂ ਅਤੇ ਸਮਾਜ ਸੇਵੀ ਵਿਵੇਕ ਜੈਨ ਬੱਬੂ ਦੇ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਕਮੇਟੀ ਵਲੋਂ ਜੈਨ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ | ਵਿਵੇਕ ਜੈਨ ਬੱਬੂ ਨੇ ਮੰਦਿਰ ਕਮੇਟੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੇ ਧਰਮ, ਸੱਭਿਅਤਾ ਅਤੇ ਸੰਸਕਿ੍ਤੀ ਨਾਲ ਜੋੜ ਕੇ ਰੱਖਦੇ ਹਨ | ਇਸ ਤੋਂ ਇਲਾਵਾ ਨਰਿੰਦਰ ਜਿੰਦਲ ਡੀਸੀ, ਗਗਨਦੀਪ ਮਿੱਤਲ, ਰਜਿੰਦਰ ਕੁਮਾਰ ਬਬਲੀ, ਜੋਤ ਰਾਮ ਪੰਸਾਰੀ, ਸੁਨੀਲ ਕੁਮਾਰ ਨੀਟਾ ਦੇ ਪਰਿਵਾਰ ਵਲੋਂ ਵੀ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ | ਪ੍ਰਭਾਤ ਫੇਰੀ ਦੌਰਾਨ ਕਮੇਟੀ ਦੇ ਪ੍ਰਧਾਨ ਅਮਨ ਮਿੱਤਲ ਦੀਪੂ, ਉਪ ਪ੍ਰਧਾਨ ਰਵਿੰਦਰ ਗਰਗ ਮੋੜੀਗੱਡ, ਸਕੱਤਰ ਦੀਪੂ ਅਲੀਸ਼ੇਰ, ਵਿਕੀ ਮਿੱਤਲ, ਤਰਸੇਮ ਲਾਲ ਗੋਇਲ, ਸੌਰਵ ਮਿੱਤਲ ਉਪ ਸਕੱਤਰ, ਪੈੱ੍ਰਸ ਸਕੱਤਰ ਜਤਿੰਦਰ ਵਿੱਕੀ ਮੋੜੀਗੱਡ, ਰਿੰਕੂ ਗੋਇਲ, ਜਤਿਨ ਗੋਇਲ, ਜਗਭੂਸ਼ਨ ਗੋਇਲ, ਸ਼ੰਟੂ ਮੈਂਬਰ, ਵਰਿੰਦਰ ਜਿੰਦਲ, ਚਿੰਕੂ ਸਿੰਗਲਾ, ਨਿਤਿਨ ਕੁਮਾਰ, ਅਰਜੁਨ ਗਰਗ, ਮਾ. ਮਨੋਜ ਸਿੰਗਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਰਿੰਦਰ ਕੌਰ ਜਵੰਧਾ ਦੀ ਚੋਣ ਮੁਹਿੰਮ ਭਖੀ ਅਗਲੀ ਖ਼ਬਰ ਚਿੱਟਾ ਤੇ ਸ਼ਰਾਬ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।