21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰਕਾਰੀ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਦੇ ਲੋੜਵੰਦ ਬੱਚਿਆਂ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 06-12-2025
ਬੋਹਾ, 5 ਦਸੰਬਰ (ਰਮੇਸ਼ ਤਾਂਗੜੀ)-ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਸਿੱਖਿਆ ਖੇਤਰ 'ਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਅਤੇ 15 ਹੋਰ ਯੋਗ ਵਿਦਿਆਰਥੀਆਂ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਪ੍ਰਧਾਨਗੀ ਸੇਵਾ ਮੁਕਤ ਪਿ੍ੰਸੀਪਲ ਮੇਲਾ ਸਿੰਘ ਮੰਡੇਰ ਨੇ ਕੀਤੀ | ਮੰਚ ਸੰਚਾਲਨ ਕਰਦਿਆਂ ਸੁਰਜੀਤ ਸਿੰਘ ਹਿੰਦੀ ਮਾਸਟਰ ਨੇ ਕਿਹਾ ਕਿ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 1100 ਰੁਪਏ, ਦੂਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 700 ਰੁਪਏ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 500 ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਲੋੜਵੰਦ ਵਿਦਿਆਰਥੀਆਂ ਨੂੰ 300 ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਸਰਪੰਚ ਮਨਪ੍ਰੀਤ ਸਿੰਘ, ਸਮੁੱਚੇ ਪੰਚ ਸਾਹਿਬਾਨ ਹਾਜ਼ਰ ਹੋਏ | ਜਸਵਿੰਦਰ ਸਿੰਘ ਮਾਸਟਰ ਨੇ ਸਭਨਾਂ ਨੂੰ ਜੀ ਆਇਆ ਆਖਿਆ | ਸਕੂਲ ਇੰਚਾਰਜ ਦਿਲਬਾਗ ਸਿੰਘ ਰਿਉਂਦ, ਮੋਨੂੰ ਸਿੰਗਲਾ, ਜਗਦੀਪ ਸਿੰਘ, ਰੇਖਾ ਰਾਣੀ, ਸਚਿਨ ਸਿੰਗਲਾ, ਲਲਿਤ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨੌਜਵਾਨ ਸਭਾ ਫ਼ਤਹਿਗੜ੍ਹ ਸਾਹਿਬ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਦੀ ਰਵਨੀਤ ਕੌਰ ਨੇ ਕਰਾਟੇ ਮੁਕਾਬਲੇ 'ਚੋਂ ਸਿਲਵਰ ਮੈਡਲ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।