21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਬੁਢਲਾਡਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ <br/>

ਬੁਢਲਾਡਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨਾਲ ਜਗਦੀਪ ਸਿੰਘ ਨਕਈ, ਮੰਗਤ ਰਾਏ ਬਾਂਸਲ ਅਤੇ ਹੋਰ ਤਸਵੀਰ : ਟੋਨੀ ਬੁਢਲਾਡਾ <br/> 04-12-2025
ਬੁਢਲਾਡਾ, 3 ਦਸੰਬਰ (ਸਵਰਨ ਸਿੰਘ ਰਾਹੀ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਗਦੀਪ ਸਿੰਘ ਨਕੱਈ ਅਤੇ ਹਲਕਾ ਇੰਚਾਰਜ ਮੰਗਤ ਰਾਮ ਬਾਂਸਲ ਅਤੇ ਹੋਰਨਾਂ ਆਗੂਆਂ ਵਲੋਂ ਭਾਜਪਾ ਦੇ ਬਲਾਕ ਸੰਮਤੀ ਬੁਢਲਾਡਾ ਅਤੇ ਇਸ ਖੇਤਰ ਦੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿੰਡ ਪੱਧਰ 'ਤੇ ਚਾਹੁਣ ਲੱਗੇ ਹਨ ਅਤੇ ਇਨ੍ਹਾਂ ਚੋਣਾਂ 'ਚ ਪਾਰਟੀ ਦੇ ਸਾਰੇ ਉਮੀਦਵਾਰ ਸ਼ਾਨ ਨਾਲ ਜਿੱਤ ਹਾਸਲ ਕਰਨਗੇ | ਸ. ਨਕਈ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਬੂਥ ਤੱਕ ਨਹੀਂ ਲੱਗਦੇ ਸਨ ਉੱਥੇ ਵੱਡੀ ਗਿਣਤੀ 'ਚ ਆਗੂ ਭਾਜਪਾ ਦੀ ਟਿਕਟ ਲੈਣ ਲਈ ਉਤਾਵਲੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਬੁਢਲਾਡਾ ਬਲਾਕ ਅਧੀਨ ਆਉਂਦੇ 4 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਜ਼ੋਨ ਲਈ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਿਨ੍ਹਾਂ 'ਚ ਕੁਝ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਹਲਕਾ ਇੰਚ. ਮੰਗਤ ਰਾਏ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਕੁੱਲਰੀਆਂ ਤੋਂ ਗੁਰਜੰਟ ਸਿੰਘ ਧਰਮਪੁਰਾ, ਬੋੜਾਵਾਲ ਜ਼ੋਨ ਤੋਂ ਮੰਗੂ ਸਿੰਘ ਬੀਰੋਕੇ ਕਲਾਂ, ਅੱਕਾਂਵਾਲੀ ਜ਼ੋਨ ਤੋਂ ਸ਼ੀਲਾ ਕੌਰ ਮਲਕਪੁਰ ਭੀਮੜਾ, ਬਲਾਕ ਸੰਮਤੀ ਜ਼ੋਨ ਦੋਦੜਾ ਤੋਂ ਭੋਲੀ ਕੌਰ ਬੀਰੋਕੇ, ਦਿਆਲਪੁਰ ਜ਼ੋਨ ਤੋਂ ਬਲਵਿੰਦਰ ਸਿੰਘ ਰੰਘੜਿਆਲ, ਕੁੱਲਰੀਆਂ ਤੋਂ ਜਗਸੀਰ ਸਿੰਘ ਕੁੱਲਰੀਆਂ, ਬਖਸ਼ੀਵਾਲਾ ਤੋਂ ਮਨਜੀਤ ਕੌਰ ਬਖਸ਼ੀਵਾਲਾ, ਮੰਘਾਣੀਆਂ ਤੋਂ ਗੁਰਲਾਲ ਸਿੰਘ ਮੰਘਾਣੀਆਂ, ਚੱਕ ਅਲੀਸ਼ੇਰ ਤੋਂ ਸਵਰਨ ਕੌਰ ਰਿਉਂਦ ਕਲਾਂ, ਧਰਮਪੁਰਾ ਤੋਂ ਜਗਸੀਰ ਸਿੰਘ, ਅਹਿਮਦਪੁਰ ਤੋਂ ਰਾਜ ਕੌਰ ਅਤੇ ਮਲਕੋਂ ਤੋਂ ਅਮਨਦੀਪ ਕੌਰ ਦੇ ਨਾਂਅ ਸ਼ਾਮਲ ਹਨ | ਇਸ ਮੌਕੇ ਉਕਤ ਉਮੀਦਵਾਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਮੰਡਲ ਪ੍ਰਧਾਨ ਮੰਗੂ ਸਿੰਘ ਦੋਦੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਸ੍ਰੀ ਖਾਟੂ ਸ਼ਿਆਮ ਮੰਦਰ ਨਿਰਮਾਣ ਦੇ ਮੱਦੇਨਜ਼ਰ ਕੱਢੀ ਪਾਲਕੀ ਯਾਤਰਾ <br/> ਅਗਲੀ ਖ਼ਬਰ ਫਾਰਮੇਸੀ ਅਫ਼ਸਰਾਂ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।