ਬਠਿੰਡਾ, 7 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਬਠਿੰਡਾ ਅਤੇ ਏਮਜ਼ ਬਠਿੰਡਾ ਦੇ ਸਾਂਝੇ ਉੱਦਮ ਹੇਠ ਨਿੱਜੀ ਹੋਟਲ ਬਠਿੰਡਾ ਵਿਖੇ 8 ਤੇ 9 ਨਵੰਬਰ 2025 ਨੂੰ ਆਈਐਮਏ-ਇਮਈਰੇਜ-2025 ਰੀਜਨਲ ਕਾਨਫ਼ਰੰਸ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਮੌਕੇ ਐਸੋਸੀਏਸ਼ਨ ਦੇ ਸੈਕਟਰੀ ਡਾ. ਰਵਿਕਾਂਤ ਗੁਪਤਾ ਅਤੇ ਖ਼ਜ਼ਾਨਚੀ ਡਾ. ਸੋਰਭ ਗੁਪਤਾ ਨੇ ਕਿਹਾ ਕਿ ਇਸ ਵਿਸ਼ੇਸ਼ ਸਮਾਗਮ 'ਚ ਜ਼ਿਲ੍ਹਾ ਸਿਵਲ ਸਰਜਨ ਡਾ. ਤਪਿੰਦਰਜੋਤ, ਡਾ. ਅਖਲੇਸ਼ ਪਾਠਕ ਏਮਜ਼ ਡੀਨ ਤੋਂ ਇਲਾਵਾ ਹੋਰ ਵਿਦਵਾਨ ਵਿੱਦਿਅਕ ਅਧਿਕਾਰੀ ਆਪਣਾ ਯੋਗਦਾਨ ਪਾ ਕੇ ਵਧੇਰੇ ਗਿਆਨ ਭਰਪੂਰ ਬਣਾਉਣਗੇ | ਇਸ ਪ੍ਰੋਗਰਾਮ ਵਿਚ ਉੱਚ ਪੱਧਰੀ ਵਿਦਿਆਨਿਕ ਲੈਕਚਰ, ਨਵੀਨਤਮ ਚਿਕਿਤਸਾ ਦੇ ਸਬੰਧ 'ਤੇ ਵਿਚਾਰ ਵਟਾਂਦਰਾ ਅਤੇ ਏਸਲਸ (ਐਡਵਾਂਸਡ ਕਾਰਡੀਏਕ ਲਾਈਫ਼ ਸਪੋਰਟ) ਵਰਕਸ਼ਾਪ ਏਮਜ਼ ਬਠਿੰਡਾ ਦੇ ਆਡੀਟੋਰੀਅਮ ਵਿਖੇ 8 ਨਵੰਬਰ 2025 ਨੂੰ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਕਾਨਫ਼ਰੰਸ ਮੈਂਬਰਾਂ ਦੀ ਗਿਣਤੀ ਸੀਮਤ ਹੈ ਤੇ ਰਜਿਸਟ੍ਰੇਸ਼ਨ ਪਹਿਲਾ ਆਓ, ਪਹਿਲਾ ਪਾਓ ਦੇ ਅਧਾਰ 'ਤੇ ਹੋਵੇਗੀ | ਰਜਿਸਟੇ੍ਰਸ਼ਨ ਕਰਨ ਵਾਲਿਆ ਨੂੰ ਆਨਲਾਈਨ ਭੁਗਤਾਨ ਦੀ ਸਹੂਲਤ ਦਿੱਤੀ ਗਈ ਹੈ | ਸਮਾਗਮ 'ਚ ਵਿਦਿਆਨਿਕ ਪੋਸਟਰ ਤੇ ਪ੍ਰਸਤੁਤੀ ਵੀ ਦਿੱਤੀਆਂ ਜਾਣਗੀਆਂ | ਸਮਾਗਮ ਵਿਚ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਤੇ ਹੋਰ ਜਾਣਕਾਰੀ ਲਈ ਡਾ. ਸੋਰਭ ਗੁਪਤਾ ਨਾਲ ਸੰਪਰਕ ਕਰੋ |