16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਇਕੱਤਰਤਾ <br/>

ਅਜੀਤ ਡੈਸਕ 07-11-2025

ਬੁਢਲਾਡਾ, 6 ਨਵੰਬਰ (ਸਵਰਨ ਸਿੰਘ ਰਾਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਇਕੱਤਰਤਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਹੇਠ ਹੋਈ | ਐਸੋਸੀਏਸ਼ਨ ਦੇ ਸੀਨੀਅਰ ਆਗੂ ਨਾਇਬ ਸਿੰਘ ਅਹਿਮਦਪੁਰ ਨੇ ਮੰਗ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਆਪਣੀ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਆਰ.ਐਮ.ਪੀ. ਡਾਕਟਰਾਂ ਨੂੰ ਸਰਕਾਰ ਚੋਣਾਂ ਤੋਂ ਪਹਿਲੇ ਕੀਤੇ ਆਪਣੇ ਵਾਅਦੇ ਮੁਤਾਬਕ ਪੰਜਾਬ ਅੰਦਰ ਰਜਿਸਟਰੇਸ਼ਨ ਕਰ ਕੇ ਬਕਾਇਦਾ ਰੂਪ ਵਿਚ ਪ੍ਰੈਕਟਿਸ ਕਰਨ ਦਾ ਕਾਨੂੰਨੀ ਅਧਿਕਾਰ ਦੇਵੇ | ਇਸ ਦੌਰਾਨ ਪ੍ਰੈਕਟੀਸ਼ਨਰਾਂ ਨੇ ਮੌਜੂਦਾ ਸਮੇਂ ਵਾਇਰਲ ਇਨਫੈਕਸ਼ਨ ਨਾਲ ਹੋ ਰਹੇ ਬੁਖ਼ਾਰ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਮੇਜਰ ਸਿੰਘ ਗੋਬਿੰਦਪੁਰਾ, ਜਗਤਾਰ ਸਿੰਘ ਫੁੱਲੂਵਾਲਾ, ਚੇਅਰਮੈਨ ਰਮਜ਼ਾਨ ਖਾਨ, ਗਮਦੂਰ ਸਿੰਘ ਰੱਲੀ, ਰਮਨਦੀਪ ਕੌਰ ਸਿਰਸੀਵਾਲਾ, ਲੱਖਾ ਸਿੰਘ ਹਸਨਪੁਰ, ਵਕੀਲ ਖ਼ਾਨ ਦੋਦੜਾ, ਸੁੱਖੀ ਸਿੰਘ ਭਾਦੜਾ, ਰੁਲਦੂ ਸਿੰਘ ਰੱਲੀ, ਸ਼ਿਸ਼ਨ ਗੋਇਲ, ਅਮਰੀਕ ਸਿੰਘ ਕਲਾਣਾ, ਮਲਕੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ <br/> ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਦਾਤੇਵਾਸ ਸਕੂਲ 'ਚ ਨਵੇਂ ਬਣੇ ਬਹੁਮੰਤਵੀ ਸ਼ੈੱਡ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।