25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਆਈ. ਏ. ਐਸ. ਅਮਨੀਤ ਅਤੇ ਉਸ ਦੇ ਭਰਾ ਵਿਧਾਇਕ ਅਮਿਤ ਰਤਨ ਉੱਪਰ ਦਰਜ ਝੂਠੇ ਕੇਸ ਦੀ ਸੀ.ਬੀ.ਆਈ. ਜਾਂ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ-ਗਹਿਰੀ

ਅਜੀਤ ਡੈਸਕ 19-10-2025
ਬਠਿੰਡਾ, 18 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਉੱਘੇ ਦਲਿਤ ਨੇਤਾ ਅਤੇ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਪਹਿਲਾਂ ਤਾਂ ਦਲਿਤ ਵਿਰੋਧੀ ਸੋਚ ਦੀਆਂ ਧਾਰਨੀ ਤਾਕਤਾਂ ਨੇ ਜਾਤੀ ਵਿਤਕਰਾ ਕਰਦਿਆਂ ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਤੇ ਫੇਰ ਉਸ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਕਈ ਦਿਨ ਉਸ ਦੀ ਲਾਸ਼ ਨੂੰ ਰੋਲਿਆ ਗਿਆ ਤੇ ਰਹਿੰਦੀ ਕਸਰ ਉਸ ਦੀ ਧਰਮ-ਪਤਨੀ ਆਈਏਐਸ ਅਮਨੀਤ ਵਾਈ. ਪੂਰਨ ਅਤੇ ਉਸ ਦੇ ਭਰਾ ਵਿਧਾਇਕ ਅਮਿਤ ਰਤਨ ਉੱਪਰ ਝੂਠਾ ਮੁਕੱਦਮਾ ਦਰਜ ਕਰਕੇ ਕੱਢੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਘਿਨੌਣੀ ਕਾਰਵਾਈ ਪੂਰਨ ਕੁਮਾਰ ਦੇ ਪਰਿਵਾਰ ਉੱਪਰ ਦਬਾਅ ਬਣਾਉਣ ਲਈ ਕੀਤੀ ਗਈ ਹੈ ਜੋ ਕੇਂਦਰ ਅਤੇ ਹਰਿਆਣਾ ਦੀ ਸੱਤਾ ਉੱਪਰ ਕਾਬਜ਼ ਭਾਜਪਾ ਦੀ ਦਲਿਤ ਅਤੇ ਲੋਕਤੰਤਰ ਵਿਰੋਧੀ ਕਾਰਵਾਈ ਦਾ ਪ੍ਰਤੱਖ ਸਬੂਤ ਹੈ | ਗਹਿਰੀ ਨੇ ਕਿਹਾ ਕਿ ਅਜਿਹੀਆਂ ਧੱਕੇਸ਼ਾਹੀਆਂ ਖ਼ਿਲਾਫ਼ ਸਮੂਹ ਦਲਿਤ ਜਥੇਬੰਦੀਆਂ, ਸਾਰੇ ਆਈਏਐਸ ਅਤੇ ਆਈਪੀਐਸ, ਪੀਪੀਐਸ, ਪੀਸੀਐਸ, ਦਲਿਤ ਤੇ ਪਛੜੇ ਵਰਗ, ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣ ਦੀ ਲੋੜ ਹੈ, ਨਹੀਂ ਤਾਂ ਇਹ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਹੋਰ ਤੇਜ ਹੋਵੇਗੀ, ਜਿਸ ਦੀ ਲਪੇਟ ਵਿਚ ਦਲਿਤ ਸਮਾਜ ਦਾ ਕੋਈ ਵੀ ਵਿਅਕਤੀ ਆ ਸਕਦਾ ਹੈ | ਉਨ੍ਹਾਂ ਮੰਗ ਕੀਤੀ ਕਿ ਅਮਨੀਤ ਵਾਈ. ਪੂਰਨ ਅਤੇ ਉਨ੍ਹਾਂ ਦੇ ਭਰਾ ਵਿਧਾਇਕ ਅਮਿਤ ਰਤਨ ਖ਼ਿਲਾਫ਼ ਦਰਜ ਝੂਠੇ ਮੁਕੱਦਮੇ ਦੀ ਸੀ.ਬੀ.ਆਈ. ਜਾਂ ਹਾਈਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਝੂਠਾ ਕੇਸ ਤੁਰੰਤ ਰੱਦ ਕੀਤਾ ਜਾਵੇ | ਗਹਿਰੀ ਨੇ ਕਿਹਾ ਕਿ ਇਸ ਮਸਲੇ ਨੂੰ ਲੈ ਕੇ 19 ਅਕਤੂਬਰ ਨੂੰ ਸਮੂਹ ਦਲਿਤ ਜਥੇਬੰਦੀਆਂ ਦੀ ਬਠਿੰਡਾ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ, ਜਿਸ 'ਚ ਅਗਲੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ | ਇਸ ਮੌਕੇ ਗੁਰਜੰਟ ਸਿੰਘ ਚੇਅਰਮੈਨ ਬਠਿੰਡਾ, ਕਰਤਾਰ ਸਿੰਘ ਮਹਿਣਾ ਮੀਤ ਪ੍ਰਧਾਨ ਕਾਂਗਰਸ ਬਠਿੰਡਾ, ਸੁਨੀਲ ਕੁਮਾਰ ਚੇਅਰਮੈਨ ਐਸਸੀ ਵਿਭਾਗ ਬਠਿੰਡਾ ਸ਼ਹਿਰੀ ਕਾਂਗਰਸ, ਰੂਪ ਸਿੰਘ ਮੀਤ ਚੇਅਰਮੈਨ, ਅਵਤਾਰ ਸਿੰਘ ਰਾਠੌੜ, ਅਸੀਸ ਕਪੂਰ, ਬਲਵੀਰ ਸਿੰਘ, ਦੁਲੀ ਚੰਦ, ਮਹਿੰਦਰ ਸਿੰਘ, ਬਲਦੇਵ ਸਿੰਘ ਤੇ ਵਿਜੇ ਕੁਮਾਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਦਸਮੇਸ਼ ਹਾਈ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹੜ੍ਹ ਪੀੜਤਾਂ ਨੂੰ ਵੰਡੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।