ਦੋਦਾ, 8 ਦਸੰਬਰ (ਰਵੀਪਾਲ)-ਸੰਤ ਬਾਬਾ ਕ੍ਰਿਸ਼ਨ ਦਾਸ ਜੀ ਦੀ 62ਵੀਂ ਬਰਸੀ 'ਤੇ ਡੇਰਾ ਸੰਤ ਬਾਬਾ ਕਿ੍ਸ਼ਨ ਦਾਸ ਜੀ ਦੋਦਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੀਰਤਨੀ ਤੇ ਡੇਰੇ ਦੇ ਸਾਧੂਆਂ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਗਾ ਕੇ ਨਿਹਾਲ ਕੀਤਾ ਗਿਆ | ਇਸ ਡੇਰੇ ਤੇ ਗਊਸ਼ਾਲਾ ਦੀ ਦੇਖ-ਰੇਖ ਕਰ ਰਹੀ ਗਊ ਸੇਵਾ ਸੰਮਤੀ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸਮੂਹ ਮੈਂਬਰਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੰੂ ਜੀ ਆਇਆ ਆਖਦੇ ਹੋਏ ਸੰਤ ਜੀ ਦੇ ਜੀਵਨ 'ਚ ਕੀਤੇ ਮਹਾਨ ਪਰਉਪਕਾਰਾਂ ਤੇ ਲੋਕਾਂ ਨੂੰ ਪ੍ਰੇਮ ਭਾਵਨਾ ਨਾਲ ਰਲ-ਮਿਲ ਕੇ ਰਹਿਣ ਦੀ ਦਿੱਤੀ ਪ੍ਰੇਰਣਾ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਬੀਤੇ ਦਿਨ ਸ਼ਰਧਾ ਭਾਵਨਾ ਨਾਲ ਮਨਾਈ ਗਈ ਬਰਸੀ 'ਤੇ ਸੰਗਤਾਂ ਦੂਰੋਂ-ਦੂਰੋਂ ਆ ਕੇ ਆਪਣੀਆਂ ਮਨੋਕਾਮਨਾਵਾਂ ਨੂੰ ਲੈ ਕੇ ਨਤਮਸਤਕ ਹੋਈਆਂ | ਸਵੇਰ ਤੋਂ ਖੀਰ ਪੂੜੇ ਆਦਿ ਦਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਡਾ. ਜਗਦੀਪ ਸਿੰਘ ਕਾਲਾ ਸੋਢੀ, ਅਮਰੀਕ ਸਿੰਘ ਵਕੀਲ ਬਰਾੜ, ਭਾਗ ਸਿੰਘ ਸੂਬੇਦਾਰ, ਜਗਮੋਹਨ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਬੋਹੜ ਸਿੰਘ ਮੈਂਬਰ, ਬਿੱਟੂ ਵਧਵਾ, ਗੁਰਦੀਪ ਸਿੰਘ ਰੋਮਾਣਾ, ਗੁਲਾਬ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਚੇਅਰਮੈਨ ਜਗਦੀਸ਼ ਕਟਾਰੀਆ, ਬੱਗੀ ਬਰਾੜ, ਬਿੱਟੂ ਵਧਵਾ, ਜਗਤਾਰ ਸਿੰਘ ਸ਼ਰਮਾ, ਹਰਪਾਲ ਸਿੰਘ, ਕਪੂਰ ਸਿੰਘ ਬਰਾੜ, ਬੱਬੀ ਸਿੱਖ, ਨਛੱਤਰ ਬਰਾੜ ਇੰਸਪੈਕਟਰ, ਗੁਰਮੇਲ ਸਿੰਘ, ਜਲੰਧਰ ਸਿੰਘ ਮੈਂਬਰ, ਰਾਮਪਾਲ ਵਧਵਾ, ਕਾਕਾ ਬਰਾੜ, ਨੰਬਰਦਾਰ ਇਕਬਾਲ ਸਿੰਘ, ਕੁਲਜੀਤ ਕੰਗ, ਬਾਬਾ ਮਹੇਸ਼ਦਾਸ, ਸੇਵਕ ਖੋਸਾ, ਕਾਲਾ ਸ਼ਰਮਾ, ਕਮਲ, ਅਕਾਸ, ਜਸ਼ਨ ਨੰਬਰਦਾਰ, ਕਰਨਵੀਰ, ਮਨਿੰਦਰ ਸਿੰਘ, ਅਰੁਨ, ਸੁਖਦੀਪ ਸਿੰਘ, ਹਰਗੋਪਾਲ, ਜੋਬਨ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਮਨ, ਬਲਧੀਰ ਸਿੰਘ ਆਦਿ ਹਾਜ਼ਰ ਸਨ |