07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਹਿਰ 'ਚ ਧਰਤੀ ਨੂੰ ਛੂੰਹਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 22-11-2025
ਗਿੱਦੜਬਾਹਾ, 21 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ 'ਚ ਧਰਤੀ ਨੂੰ ਛੂਹਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਪਾਵਰਕਾਮ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਗਿੱਦੜਬਾਹਾ ਸ਼ਹਿਰ ਤੇ ਪਿੰਡ 'ਚ ਘਰੇਲੂ ਬਿਜਲੀ ਸਪਲਾਈ ਦੇਣ ਲਈ ਕਈ ਦਹਾਕੇ ਪਹਿਲਾਂ ਬਿਜਲੀ ਦੀਆਂ ਤਾਰਾਂ ਪਾਈਆਂ ਗਈਆਂ ਹਨ | ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਬਿਜਲੀ ਦੀਆ ਤਾਰਾਂ ਐਨੀਆਂ ਢਿੱਲੀਆਂ ਹਨ ਕਿ ਉਹ ਧਰਤੀ ਨੂੰ ਛੂਹਦੀਆਂ ਦਿਖਾਈ ਦਿੰਦੀਆਂ ਹਨ | ਬਿਜਲੀ ਦੀਆਂ ਤਾਰਾਂ ਠੀਕ ਕਰਨ ਲਈ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ | ਸ਼ਹਿਰ 'ਚ ਅਨੇਕਾਂ ਹੀ ਥਾਵਾਂ 'ਤੇ ਬਿਜਲੀ ਸ਼ਾਰਟ ਸਰਕਟ ਕਾਰਨ ਹਾਦਸੇ ਵਾਪਰ ਚੁੱਕੇ ਹਨ | ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਸਹਿਮਤੀ ਨਾਲ ਸਥਾਨਕ ਕੇਬਲ ਮਾਫ਼ੀਆ ਵਲੋਂ ਬਿਜਲੀ ਦੇ ਖੰਭਿਆਂ ਦੀ ਮਦਦ ਲਈ ਗਈ ਹੈ | ਜਿੱਥੇ ਬੇਢੰਗੇ ਤਾਰਾਂ ਦੇ ਜਾਲ ਵਿਛਾਏ ਗਏ ਹਨ ਤੇ ਉਹ ਤਾਰਾਂ ਵੀ ਗਲੀਆਂ ਵਿਚ ਨੀਵੀਆਂ ਲਟਕ ਰਹੀਆਂ ਹਨ | ਜੇਕਰ ਬਿਜਲੀ ਦਾ ਸ਼ਾਰਟ ਸਰਕਟ ਹੋ ਜਾਵੇ ਤਾਂ ਘਰਾਂ ਦੇ ਬਿਜਲਈ ਉਪਕਰਨਾਂ ਤੋਂ ਇਲਾਵਾ ਜਾਨੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਵਿਭਾਗ ਦੀ ਅੰਨੀ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਆਮ ਲੋਕਾਂ ਦੀ ਮੰਗ ਹੈ ਕਿ ਢਿੱਲੀਆਂ ਤੇ ਧਰਤੀ ਨੂੰ ਛੂਹਦੀਆਂ ਤਾਰ੍ਹਾਂ ਦਾ ਮਾਮਲਾ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਏ.ਐੱਸ.ਆਈ. ਕਰਮਜੀਤ ਸਿੰਘ ਹਰਾਜ ਦਾ ਦਿਹਾਂਤ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸ਼ਹਿਰ ਦੇ ਨਕਸ਼ਿਆਂ ਨੂੰ ਦੇਖਣ ਲਈ ਲਿੰਕ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।