ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਦੁਨੀਆਂ ਭਰ ਦੇ ਬੱਚਿਆਂ ਦੇ ਮਨਪਸੰਦ ਤੇ ਹਾਸੇ-ਖੁਸ਼ੀ ਦੇ ਪ੍ਰਤੀਕ ਮਿੱਕੀ ਮਾਊਸ ਦਾ ਜਨਮ ਦਿਨ ਬੜੇ ਹੀ ਰੰਗਾਰੰਗ ਤੇ ਰੌਣਕ ਭਰਪੂਰ ਢੰਗ ਨਾਲ ਮਨਾਇਆ ਗਿਆ | ਬੱਚਿਆਂ ਨੇ ਆਪਣੇ ਪਿਆਰੇ ਕਾਰਟੂਨ ਹੀਰੋ ਦੀ ਤਰ੍ਹਾਂ ਖੁਸ਼ੀ ਨਾਲ ਝੂੰਮਦੇ ਹੋਏ ਡਾਂਸ, ਗੀਤ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਇਸ ਵਿਸ਼ੇਸ਼ ਦਿਵਸ ਦਾ ਪੂਰਾ ਆਨੰਦ ਲਿਆ | ਸਕੂਲ ਦੇ ਪਿ੍ੰਸੀਪਲ/ਡਾਇਰੈਕਟਰ ਡਾ.ਐਸ.ਐਸ. ਬਰਾੜ ਨੇ ਕਿਹਾ ਕਿ ਬੱਚਿਆਂ ਦੇ ਮਨੋਵਿਗਿਆਨਕ ਤੇ ਰਚਨਾਤਮਕ ਵਿਕਾਸ ਲਈ ਅਜਿਹੇ ਮਨੋਰੰਜਨਾਤਮਕ ਪ੍ਰੋਗਰਾਮ ਬਹੁਤ ਜ਼ਰੂਰੀ ਹੁੰਦੇ ਹਨ | ਬੱਚਿਆਂ ਨੂੰ ਟਾਫ਼ੀਆਂ ਵੀ ਵੰਡੀਆਂ ਗਈਆਂ |