ਜੈਤੋ, 18 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਦਸਵੀਂ ਜੈਤੋ ਵਿਖੇ ਦਸਤਾਰ, ਦੁਮਾਲਾ, ਪ੍ਰਸ਼ਨੋਤਰੀ, ਗੁਰਬਾਣੀ ਕੰਠ ਤੇ ਸੁੰਦਰ ਲਿਖਾਈ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਜਿਸ 'ਚ ਵੱਖ-ਵੱਖ 26 ਸਕੂਲਾਂ ਦੇ 750 ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਦੌਰਾਨ ਵਧੀਆ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸ਼ੀਲਡਾਂ, ਮੈਡਲ ਤੇ ਧਾਰਮਿਕ ਲਿਟਰੇਚਰ ਦੇ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਗਿਆਨੀ ਅਵਤਾਰ ਸਿੰਘ ਘਰਿਆਲਾ ਪ੍ਰਚਾਰਕ ਨੇ ਕਿਹਾ ਕਿ ਸਾਡੇ ਸਕੂਲਾਂ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਣ ਲਈ ਇਕ ਪੀਅਰਡ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਕਿ ਬੱਚਿਆਂ ਦੇ ਗਿਆਨ ਵਿਚ ਸਿੱਖੀ ਪ੍ਰਤੀ ਹੋ ਸਕੇ ਤੇ ਉਹ ਸਿੱਖੀ ਨਾਲ ਜੁੜ ਸਕੇ | ਭਾਈ ਰਾਮ ਸਿੰਘ ਮੈਨੇਜਰ ਤੇ ਸਮੁੱਚੇ ਪ੍ਰਬੰਧ ਵਲੋਂ ਉਕਤ ਕਾਰਜ ਵਿਚ ਬਹੁਤ ਵਧੀਆਂ ਸੇਵਾਵਾਂ ਨਿਭਾਈਆਂ ਹਨ | ਇਸ ਮੌਕੇ ਦਸਤਾਰ, ਦੁਮਾਲਾ, ਪ੍ਰਸ਼ਨੋਤਰੀ, ਗੁਰਬਾਣੀ ਕੰਠ ਤੇ ਸੁੰਦਰ ਲਿਖਾਈ ਦੇ ਧਾਰਮਿਕ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਲਖਵੀਰ ਸਿੰਘ ਬਰਾੜ ਗੁਰੂ ਕੀ ਢਾਬ ਆਦਿ ਵਿਅਕਤੀ ਮੌਜੂਦ ਸਨ |