29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਲਗਾਇਆ ਵਿਦਿਅਕ ਦੌਰਾ

ਅਜੀਤ ਡੈਸਕ 19-11-2025
ਬਰਗਾੜੀ, 18 ਨਵੰਬਰ (ਲਖਵਿੰਦਰ ਸ਼ਰਮਾ)-ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਦੇ ਗਿਆਨ ਵਿਚ ਹੋਰ ਵਾਧਾ ਕਰਨ ਲਈ ਬੱਚਿਆਂ ਦਾ ਵਿਦਿਅਕ ਦੌਰਾ ਲਗਵਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਬਠਿੰਡਾ ਦਾ ਕਿਲ੍ਹਾ, ਰੋਜ਼ ਗਾਰਡਨ, ਪੰਜਾਬ ਭਰ ਵਿਚ ਮਸ਼ਹੂਰ ਝੀਲਾਂ ਆਦਿ ਨੂੰ ਦਿਖਾਇਆ ਗਿਆ | ਸਕੂਲ ਆਧਿਆਪਕਾਂ ਵਲੋਂ ਬੱਚਿਆਂ ਨੂੰ ਬਠਿੰਡੇ ਦੇ ਕਿਲੇ੍ਹ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਕਿ ਇਹ ਕਿਲ੍ਹਾ ਕਦੋਂ ਬਣਾਇਆ ਗਿਆ ਤੇ ਇਸ ਕਿਲੇ੍ਹ ਦਾ ਪੂਰਾ ਇਤਿਹਾਸ ਦੱਸਿਆ ਗਿਆ | ਕਿਲੇ੍ਹ 'ਚ ਉਸ ਸਮੇਂ ਕਿਵੇਂ ਰਾਜਾ ਤੇ ਫ਼ੌਜਾਂ ਆਦਿ ਰਹਿੰਦੇ ਸਨ | ਇਸ ਮੌਕੇ ਬੱਚਿਆਂ ਨਾਲ ਕੋਆਰਡੀਨੇਟਰ ਅਮਰਜੀਤ ਕੌਰ, ਗਗਨਦੀਪ ਕੌਰ, ਸਿਮਰਜੀਤ ਕੌਰ, ਕਿਰਨਦੀਪ ਕੌਰ, ਸੰਦੀਪ ਕੌਰ, ਨਵਪ੍ਰੀਤ ਕੌਰ, ਕੋਚ ਗੁਰਜੀਤ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸਰਕਾਰੀ ਸਕੂਲ (ਲੜਕੇ) ਦਾ ਵਿਦਿਆਰਥੀ ਜ਼ਿਲ੍ਹਾ ਪੱਧਰੀ ਸਾਇੰਸ ਮੇਲੇ 'ਚ ਅੱਵਲ ਅਗਲੀ ਖ਼ਬਰ ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।