29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸੜਕ ਦੇ ਦੋਵੇਂ ਪਾਸਿਆਂ 'ਤੇ ਬਣੇ ਖ਼ਾਲੇ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 19-11-2025
ਰੁਪਾਣਾ, 18 ਨਵੰਬਰ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਨੂੰ ਬਾਰਿਸ਼ਾਂ ਦੇ ਪਾਣੀ ਤੋਂ ਬਚਾਉਣ ਲਈ ਸੰਬੰਧਿਤ ਮਹਿਕਮੇ ਵਲੋਂ ਰੋਡ ਦੇ ਦੋਵੇਂ ਪਾਸਿਆਂ ਤੋਂ ਨਿਕਾਸੀ ਖ਼ਾਲਾ ਬਣਾਇਆ ਗਿਆ, ਜੋ ਸੜਕ ਦੇ ਲੈਵਲ ਨਾਲੋਂ ਕਈ ਥਾਵਾਂ 'ਤੇ ਉਚਾ ਬਣਾ ਦਿੱਤਾ, ਜਿਸ ਨਾਲ ਦੁਕਾਨਦਾਰ ਨੂੰ ਆਪਣੀ ਦੁਕਾਨ ਅੰਦਰ ਤੇ ਗ੍ਰਾਹਕ ਨੂੰ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ | ਠੇਕੇਦਾਰ ਵਲੋਂ ਮਹਿਕਮੇ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਇਹ ਖ਼ਾਲਾ ਘਟੀਆ ਮਟੀਰੀਅਲ ਨਾਲ ਬਣਾ ਦਿੱਤਾ, ਜਿਸ ਕਰਕੇ ਇਹ ਖ਼ਾਲਾ ਥਾਂ-ਥਾਂ ਤੋਂ ਟੁੱਟ ਰਿਹਾ, ਜਿਸ ਕਰਕੇ ਇਸ ਉਪਰ ਦੀ ਲੰਘਣ ਵਾਲੇ ਲੋਕ ਪ੍ਰੇਸ਼ਾਨ ਹਨ | ਹਲਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆ ਪਾਸੋਂ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਸੜਕ ਨਾਲ ਬਣੇ ਖ਼ਾਲੇ 'ਤੇ ਲੱਗੇ ਮਟੀਰੀਅਲ ਦੀ ਜਾਂਚ ਪੜਤਾਲ ਕਰਵਾਈ ਜਾਵੇ ਤੇ ਟੁੱਟੇ ਹੋਏ ਖ਼ਾਲੇ ਨੂੰ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਕਿਸੇ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ ਦੇ ਵਿਰੋਧ 'ਚ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ 4 ਸਾਲ ਦਾ ਗੱਤਕਾ ਚੈਂਪੀਅਨ ਫ਼ਤਿਹ ਸਿੰਘ ਪਹੁੰਚਿਆ ਸ੍ਰੀ ਮੁਕਤਸਰ ਸਾਹਿਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।