24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਹਰਪ੍ਰੀਤ ਕੌਰ ਭੁੱਲਰ ਨੇ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਕਰਨਲ ਦੇ ਰੈਂਕ 'ਤੇ ਤਰੱਕੀ ਕਰਕੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 08-11-2025
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)-ਹਰਪ੍ਰੀਤ ਕੌਰ ਭੁੱਲਰ (ਮਿਲਟਰੀ ਨਰਸਿੰਗ ਸਰਵਿਸਿਜ਼ ਭਾਰਤੀ ਫ਼ੌਜ) ਨੇ ਪਿਛਲੇ ਦਿਨੀਂ ਲੈਫ਼ਟੀਨੈਂਟ ਕਰਨਲ ਦੇ ਰੈਂਕ 'ਤੇ ਤਰੱਕੀ ਪ੍ਰਾਪਤ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਪੰਜਾਬ ਤੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ | ਉਹ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਨਾਲ ਸੰਬੰਧਿਤ ਹਨ | 25 ਅਕਤੂਬਰ 2010 ਨੂੰ ਭਾਰਤੀ ਫ਼ੌਜ 'ਚ ਕਮਿਸ਼ਨਡ ਪ੍ਰਾਪਤ ਕਰਨ ਤੋਂ ਬਾਅਦ ਲੈਫ਼ਟੀਨੈਂਟ ਕਰਨਲ ਹਰਪ੍ਰੀਤ ਕੌਰ ਨੇ ਆਪਣੇ ਸ਼ਾਨਦਾਰ ਕੰਮ ਤੇ ਅਟੱਲ ਸਮਰਪਣ ਨਾਲ ਆਪਣੀ ਵਿਸ਼ੇਸ਼ ਪਛਾਣ ਬਣਾਈ | ਉਹ 2012 ਵਿਚ ਕੈਪਟਨ, 2017 ਵਿਚ ਮੇਜਰ ਤੇ ਹੁਣ 2025 ਵਿਚ ਲੈਫ਼ਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਕੀਤੀ ਹੈ | ਉਹ ਮੇਜਰ ਗੁਰਪ੍ਰੀਤ ਸਿੰਘ ਭੁੱਲਰ (ਪਿੰਡ ਭੁੱਲਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੀ ਪਤਨੀ ਹਨ ਅਤੇ ਗੁਰਮੇਲ ਸਿੰਘ ਭੁੱਲਰ (ਰਿਟਾ. ਸੈਨਿਕ ਇੰਡੀਅਨ ਆਰਮੀ) ਦੀ ਨੂੰਹ ਹਨ | ਹਰਪ੍ਰੀਤ ਕੌਰ ਦੇ ਪਿਤਾ ਗੁਰਦੇਵ ਸਿੰਘ ਗਿੱਲ ਨੇ ਉਨ੍ਹਾਂ ਵਿਚ ਅਨੁਸ਼ਾਸਨ, ਨਿਮਰਤਾ ਤੇ ਸੇਵਾ ਦੇ ਸੰਸਕਾਰ ਪੈਦਾ ਕੀਤੇ, ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਨੂੰ ਪ੍ਰੇਰਿਤ ਕੀਤਾ | ਇਹ ਜੋੜਾ, ਜੋ ਦੋਵੇਂ ਭਾਰਤੀ ਫ਼ੌਜ ਵਿਚ ਸੇਵਾ ਕਰ ਰਹੇ ਹਨ, ਦੇਸ਼ ਸੇਵਾ ਤੇ ਸਮਰਪਣ ਦਾ ਪ੍ਰਤੀਕ ਹਨ ਅਤੇ ਖੇਤਰ ਦੇ ਨੌਜਵਾਨਾਂ ਨੂੰ ਦੇਸ਼ ਲਈ ਸਮਰਪਿਤ ਹੋਣ ਦੀ ਪ੍ਰੇਰਣਾ ਦਿੰਦੇ ਹਨ | ਲੈਫ਼ਟੀਨੈਂਟ ਕਰਨਲ ਹਰਪ੍ਰੀਤ ਕੌਰ ਦੀ ਕਾਮਯਾਬੀ ਪੰਜਾਬ ਦੀਆਂ ਤੇ ਦੇਸ਼ ਦੀਆਂ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਹੈ | ਇਹ ਸਾਬਤ ਕਰਦੀ ਹੈ ਕਿ ਜੇ ਹੌਂਸਲਾ, ਹਿੰਮਤ ਤੇ ਮਿਹਨਤ ਹੋਵੇ ਤਾਂ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਦੀ ਕਾਮਯਾਬੀ ਇਹ ਵੀ ਦਰਸਾਉਂਦੀ ਹੈ ਕਿ ਔਰਤਾਂ ਹੁਣ ਫ਼ੌਜ ਦੇ ਹਰ ਖੇਤਰ ਵਿਚ ਆਪਣੀ ਲੀਡਰਸ਼ਿਪ, ਦਇਆ ਤੇ ਯੋਗਤਾ ਨਾਲ ਆਪਣਾ ਮਕਾਮ ਬਣਾ ਰਹੀਆਂ ਹਨ | ਉਹ ਨੌਜਵਾਨ ਪੀੜ੍ਹੀ ਨੂੰ ਵੱਡੇ ਸੁਪਨੇ ਵੇਖਣ, ਮਿਹਨਤ ਕਰਨ ਤੇ ਰੁਕਾਵਟਾਂ ਨੂੰ ਪਾਰ ਕਰਨ ਲਈ ਪ੍ਰੇਰਿਤ ਕਰ ਰਹੀ ਹੈ | ਉਨ੍ਹਾਂ ਦੀ ਜ਼ਿੰਦਗੀ ਇਹ ਸੁਨੇਹਾ ਦਿੰਦੀ ਹੈ ਕਿ ਅਨੁਸ਼ਾਸਨ, ਸਮਰਪਣ ਤੇ ਆਤਮ-ਵਿਸ਼ਵਾਸ ਨਾਲ ਹਰ ਧੀ ਦੇਸ਼ ਦੀ ਸੇਵਾ ਕਰ ਸਕਦੀ ਹੈ ਤੇ ਆਪਣੇ ਪਰਿਵਾਰ ਦਾ ਮਾਣ ਵਧਾ ਸਕਦੀ ਹੈ | ਲੈਫ਼ਟੀਨੈਂਟ ਕਰਨਲ ਹਰਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਸ਼ਾਨ, ਸੇਵਾ ਤੇ ਸ਼ਕਤੀ ਦੀ ਮੂਰਤ ਹਨ ਤੇ ਅੱਜ ਦੀਆਂ ਕੁੜੀਆਂ ਲਈ ਸੱਚੀ ਪ੍ਰੇਰਣਾ ਹਨ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਦੀ ਹੜਤਾਲ ਜਾਰੀ ਅਗਲੀ ਖ਼ਬਰ ਦਸਮੇਸ਼ ਸਕੂਲ ਬਾਦਲ ਦੀਆਂ ਵਿਦਿਆਰਥਣਾਂ ਦਾ ਕੈਬਨਿਟ ਮੰਤਰੀ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।