18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਿਵਲ ਪੈਨਸ਼ਨਰਜ਼ ਐਸੋਸੀਏਸ਼ਲ ਨੇ 40 ਪੈਨਸ਼ਨਰਾਂ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 01-09-2025
ਫ਼ਰੀਦਕੋਟ, 31 ਅਗਸਤ (ਸਤੀਸ਼ ਬਾਗ਼ੀ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਬਲਾਕ ਫ਼ਰੀਦਕੋਟ ਵਲੋਂ ਅਗਸਤ ਮਹੀਨੇ 'ਚ ਸੇਵਾ ਮੁਕਤ ਹੋਏ 40 ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਜਨਮ ਦਿਨ ਮਨਾਇਆ ਗਿਆ | ਸੰਤ ਸਿੰਘ, ਮਨੋਹਰ ਸਿੰਘ ਧੁੰਨਾ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਦੀਪ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਪ੍ਰੋਫੈਸਰ ਦਲਬੀਰ ਸਿੰਘ, ਪਿ੍ੰਸੀਪਲ ਨਵਰਾਹੀ ਘੁਗਿਆਣਵੀ, ਕਮਲਜੀਤ ਕੌਰ, ਸੰਤ ਸਿੰਘ, ਗੁਰਮੇਲ ਕੌਰ, ਜਸਵਿੰਦਰ ਸਿੰਘ ਜੌੜਾ, ਹਰਬੰਸ ਸਿੰਘ ਅਤੇ ਸਾਬਕਾ ਪਿ੍ੰਸੀਪਲ ਸੁਖਦੇਵ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਮੰਚ ਸੰਚਾਲਨ ਪਿ੍ੰ. ਕਿ੍ਸ਼ਨ ਕੁਮਾਰ ਬਕੋਲੀਆ ਨੇ ਕੀਤਾ | ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 1945 ਮੈਂਬਰ ਬਣ ਚੁੱਕੇ ਹਨ ਅਤੇ 11 ਕਰੋੜ 85 ਲੱਖ ਦਾ ਰੁਲਿਆ ਹੋਇਆ ਬਕਾਇਆ ਬਹਾਲ ਕਰਵਾਇਆ ਗਿਆ | ਬਲਵੰਤ ਰਾਏ ਗੱਖੜ, ਜੋਗਿੰਦਰ ਸਿੰਘ ਸਿੱਧੂ, ਨਵਰਾਹੀ ਘੁਗਿਆਣਵੀ, ਡਾ. ਹਰਿਮੰਦਰ ਸਿੰਘ ਸੰਧੂ ਅਤੇ ਦਰਸ਼ਨ ਸਿੰਘ ਵਿਰਦੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਪ੍ਰੋਫੈਸਰ ਜਲੌਰ ਸਿੰਘ ਖੀਵਾ ਅਤੇ ਪ੍ਰੋਫੈਸਰ ਦਲਬੀਰ ਸਿੰਘ ਨੇ ਜ਼ਿੰਦਗੀ ਜਿਉਣ ਦੇ ਨੁਕਤੇ ਸਾਂਝੇ ਕੀਤੇ | ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ | ਮਹੀਨਾ ਅਗਸਤ ਦੌਰਾਨ ਸਵਰਗਵਾਸ ਹੋਏ ਮੈਂਬਰਾਂ ਸੁਖਵਿੰਦਰ ਸਿੰਘ ਖਾਲਸਾ, ਸੁਰਿੰਦਰ ਕੌਰ ਧਿੰਗੜਾ ਅਤੇ ਹਾਸ ਰਸ ਕਲਾਕਾਰ ਜਸਵਿੰਦਰ ਸਿੰਘ ਭੱਲਾ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਇਸ ਮੌਕੇ ਸੁਖਦੇਵ ਸਿੰਘ ਚਰਨ, ਜੰਗੀਰ ਕੌਰ ਬਰਾੜ, ਬਲਵਿੰਦਰ ਬੁਗਰਾ, ਪਰਮਿੰਦਰ ਪਾਲ ਸਿੰਘ ਸੇਠੀ ਅਤੇ ਅਮਰਜੀਤ ਸਿੰਘ ਵਾਲੀਆ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮੰਗਾਂ ਸੰਬੰਧੀ ਮਿਡ-ਡੇਅ-ਮੀਲ ਕੁੱਕ ਅਤੇ ਦਰਜਾ ਚਾਰ ਮੁਲਾਜ਼ਮਾਂ ਦੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਗਈ ਰਾਹਤ ਸਮੱਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।