19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਠਿੰਡਾ ਵਿਚ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ, ਲੱਖਾਂ ਦਾ ਸਾਮਾਨ ਚੋਰੀ <br/>

ਅਜੀਤ ਡੈਸਕ 01-09-2025
ਬਠਿੰਡਾ, 31 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਸ਼ਹਿਰ ਵਿਚ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਵਿਚ ਚੋਰਾਂ ਨੇ ਇੱਕ ਗੁਦਾਮ ਵਿਚੋਂ ਜੂਸ ਦੇ ਪੈਕੇਟ ਅਤੇ ਸਾਬਣ ਚੋਰੀ ਕਰ ਲਏ, ਜਦੋਂ ਕਿ ਦੂਜੀ ਘਟਨਾ ਵਿਚ ਇੱਕ ਮੋਬਾਈਲ ਟਾਵਰ 'ਚੋਂ ਲੱਖਾਂ ਰੁਪਏ ਦੇ ਕਾਰਡ ਚੋਰੀ ਕੀਤੇ ਗਏ ਹਨ | ਪੁਲਿਸ ਨੇ ਦੋਵਾਂ ਮਾਮਲਿਆਂ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਹਿਲੇ ਮਾਮਲੇ 'ਚ ਨਾਮਦੇਵ ਰੋਡ ਦੇ ਵਸਨੀਕ ਨਵੀਨ ਗੁਪਤਾ ਨੇ ਥਾਣਾ ਥਰਮਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਕਿ 12 ਜੁਲਾਈ ਨੂੰ ਕੁਝ ਅਣਪਛਾਤੇ ਚੋਰ ਉਸ ਦੇ ਸਿਵੀਆਂ ਰੋਡ ਵਿਖੇ ਗੁਦਾਮ ਵਿਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੇ ਸਾਬਣ ਅਤੇ ਜੂਸ ਦੇ ਪੈਕੇਟ ਚੋਰੀ ਕਰਕੇ ਲੈ ਗਏ ਹਨ | ਪੁਲਿਸ ਨੇ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਦੂਜੀ ਘਟਨਾ ਪਿੰਡ ਕਰਮਗੜ੍ਹ ਸਤਰਾਂ ਵਿਖੇ ਵਾਪਰੀ, ਜਿੱਥੇ ਇੱਕ ਮੋਬਾਈਲ ਟਾਵਰ ਵਿਚੋਂ ਲੱਖਾਂ ਰੁਪਏ ਦੇ ਕਾਰਡ ਚੋਰੀ ਹੋ ਗਏ ਹਨ | ਮੋਗਾ ਜ਼ਿਲ੍ਹੇ ਦੇ ਪਿੰਡ ਮੱਲੇਕੇ ਦੇ ਵਸਨੀਕ ਤਲਵਿੰਦਰ ਸਿੰਘ ਨੇ ਥਾਣਾ ਸਦਰ ਬਠਿੰਡਾ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ 25-26 ਅਗਸਤ ਦੀ ਰਾਤ ਨੂੰ ਪਿੰਦਰਜੀਤ ਸਿੰਘ, ਗਗਨਦੀਪ ਸਿੰਘ (ਦੋਵੇਂ ਪਿੰਡ ਮਹਿਤਾ ਦੇ ਵਸਨੀਕ) ਹਨ, ਜਦਕਿ ਸੋਹਣਾ ਸਿੰਘ (ਪਿੰਡ ਗੁਰੂਸਰ ਸੈਨਵਾਲਾ) ਅਤੇ ਗੁਰਪ੍ਰੀਤ ਸਿੰਘ (ਪਿੰਡ ਚਿਮਨੇਵਾਲਾ, ਫ਼ਾਜ਼ਿਲਕਾ ਜ਼ਿਲ੍ਹੇ ਦੇ ਵਾਸੀ) ਨੇ ਮਿਲ ਕੇ ਰਿਲਾਇੰਸ ਜੀਓ ਕੰਪਨੀ ਦੇ ਮੋਬਾਈਲ ਟਾਵਰ ਤੋਂ ਤਿੰਨ ਕਾਰਡ ਚੋਰੀ ਕੀਤੇ | ਇਨ੍ਹਾਂ ਕਾਰਡਾਂ ਦੀ ਕੀਮਤ ਲਗਭਗ 3 ਲੱਖ ਰੁਪਏ ਦੱਸੀ ਜਾ ਰਹੀ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਦ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦੀ ਗਿ੍ਫ਼ਤਾਰ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਚੁਗਣ 'ਤੇ ਆਈ ਨਰਮੇ ਦੀ ਫ਼ਸਲ ਮੀਂਹ ਦੀ ਭੇਟ ਚੜ੍ਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।